ਲੱਤ 'ਤੇ ਲੱਗੇ ਪਲਾਸਟਰ ਦੀ ਨਹੀਂ ਪਰਵਾਹ, ਹਸਪਤਾਲ ਜਾਂਦਿਆਂ ਮਰੀਜ਼ ਤੇ ਐਂਬੂਲੈਂਸ ਡਰਾਈਵਰ ਨੇ ਟਕਰਾਏ ਜਾਮ
Wednesday, Dec 21, 2022 - 11:27 AM (IST)
ਜਗਤਸਿੰਘਪੁਰ (ਭਾਸ਼ਾ)- ਓਡੀਸ਼ਾ ਦੇ ਜਗਤਸਿੰਘਪੁਰ ਨਗਰ ਵਿਚ ਇਕ ਐਂਬਲੈਂਸ ਡਰਾਈਵਰ ਨੇ ਹਸਪਤਾਲ ਜਾਣ ਦੌਰਾਨ ਰਸਤੇ ਵਿਚ ਸ਼ਰਾਬ ਪੀਣ ਲਈ ਆਪਣੇ ਵਾਹਨ ਨੂੰ ਰੋਕ ਦਿੱਤਾ ਅਤੇ ਆਪਣੇ ਜ਼ਖਮੀ ਮਰੀਜ਼ ਨੂੰ ਵੀ ਸ਼ਰਾਬ ਦੀ ਪੇਸ਼ਕਸ਼ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਇਸ ਘਟਨਾ ਦੇ ਵੀਡੀਓ ਵਿਚ ਐਂਬੂਲੈਂਸ ਡਰਾਈਵਰ ਤੀਰਤੋਲ ਇਲਾਕੇ ਵਿਚ ਇਕ ਰਾਜਮਾਰਗ ਕਿਨਾਰੇ ਆਪਣੇ ਵਾਹਨ ਨੂੰ ਖੜਾ ਕਰ ਦੇ ਹੋਏ ਦੇਖਿਆ ਜਾ ਸਕਦਾ ਹੈ। ਇਸੇ ਦੌਰਾਨ ਉਸਨੇ ਸ਼ਰਾਬ ਪੀਤੀ ਅਤੇ ਮਰੀਜ਼ ਨੂੰ ਵੀ ਸ਼ਰਾਬ ਦੀ ਪੇਸ਼ਕਸ਼ ਕੀਤੀ। ਐਂਬੂਲੈਂਸ ਚਾਲਕ ਇਕ ਵਾਰ ’ਚ ਹੀ ਸ਼ਰਾਬ ਪੀ ਗਿਆ, ਜਦਕਿ ਇਕ ਪੈਰ ਵਿਚ ਪਲਾਸਟਰ ਨਾਲ ਸਟ੍ਰੇਚਰ ’ਤੇ ਲੇਟੇ ਹੋਏ ਮਰੀਜ਼ ਨੇ ਹੌਲੀ-ਹੌਲੀ ਸ਼ਰਾਬ ਪੀਤੀ।
ਇਹ ਵੀ ਪੜ੍ਹੋ : ਨੁਸਰਤ ਨੂਰ ਨੇ ਰਚਿਆ ਇਤਿਹਾਸ, JPSC ਪ੍ਰੀਖਿਆ 'ਚ ਟੌਪ ਕਰਨ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ
ਇਹ ਅਜੀਬੋ-ਗਰੀਬ ਘਟਨਾ ਸੋਮਵਾਰ ਨੂੰ ਓਦੋਂ ਸਾਹਮਣੇ ਆਈ, ਜਦੋਂ ਐਂਬੂਲੈਂਸ ਨੇੜੇ ਖੜੇ ਲੋਕਾਂ ਨੇ ਇਸ ਦਾ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਜਦੋਂ ਮੌਕੇ ’ਤੇ ਮੌਜੂਦ ਲੋਕਾਂ ਨੇ ਸ਼ਰਾਬ ਪੀਣ ਸਬੰਧੀ ਚਾਲਕ ਦਾ ਵਿਰੋਧ ਕੀਤਾ ਤਾਂ ਉਸ ਨੇ ਦਾਅਵਾ ਕੀਤਾ ਕਿ ਮਰੀਜ਼ ਨੇ ਖੁਦ ਪੀਣ ਲਈ ਕਿਹਾ ਸੀ। ਇਸ ਦੌਰਾਨ ਐਂਬੂਲੈਂਸ ਵਿਚ ਇਕ ਔਰਤ ਤੇ ਇਕ ਬੱਚਾ ਵੀ ਸੀ। ਜਗਤਸਿੰਘਪੁਰਾ ਦੇ ਮੁੱਖ ਜ਼ਿਲਾ ਮੈਡੀਕਲ ਅਫ਼ਸਰ ਨੇ ਕਿਹਾ ਕਿ ਇਹ ਇਕ ਨਿੱਜੀ ਐਂਬੂਲੈਂਸ ਸੀ, ਇਸ ਲਈ ਇਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ