ਹਸਪਤਾਲ ''ਚ ਮੌਤ ਤੋਂ ਬਾਅਦ ਮਰੀਜ਼ ਦੀ ਅੱਖ ਹੋਈ ਗ਼ਾਇਬ, ਡਾਕਟਰ ਬੋਲਿਆ- ਸ਼ਾਇਦ ਚੂਹੇ ਨੇ ਕੁਤਰ ''ਤੀ
Sunday, Nov 17, 2024 - 09:50 AM (IST)
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ 'ਚ ਡਾਕਟਰਾਂ ਦੀ ਲਾਪਰਵਾਹੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਲੰਦਾ ਮੈਡੀਕਲ ਕਾਲਜ ਹਸਪਤਾਲ (NMCH) ਵਿਚ ਇਕ ਮਰੀਜ਼ ਦੀ ਅੱਖ ਉਸ ਦੀ ਮੌਤ ਤੋਂ ਬਾਅਦ ਗਾਇਬ ਪਾਈ ਗਈ ਸੀ। ਇਹ ਦੇਖਦੇ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿੱਤਾ।
ਅਸਲ 'ਚ ਨਾਲੰਦਾ 'ਚ ਹੋਈ ਹਿੰਸਾ 'ਚ ਗੋਲੀ ਲੱਗਣ ਤੋਂ ਬਾਅਦ 14 ਨਵੰਬਰ ਨੂੰ ਫੰਤੂਸ਼ ਨਾਂ ਦੇ ਵਿਅਕਤੀ ਨੂੰ NMCH ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਫੰਟੂਸ਼ ਨੂੰ ਆਈ. ਸੀ. ਯੂ. ਵਿਚ ਇਲਾਜ ਦੌਰਾਨ ਡਾਕਟਰ ਨੇ 15 ਨਵੰਬਰ ਦੀ ਸਵੇਰ ਨੂੰ ਫੰਤੂਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਫੰਤੂਸ਼ ਦੇ ਪਰਿਵਾਰ ਨੇ ਹਸਪਤਾਲ ਦੇ ਡਾਕਟਰ 'ਤੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਅੱਖ ਕੱਢਣ ਦਾ ਦੋਸ਼ ਲਾਇਆ ਹੈ।
ਮ੍ਰਿਤਕ ਦੀ ਖੱਬੀ ਅੱਖ ਗਾਇਬ ਮਿਲੀ
ਫੰਟੂਸ਼ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ''ਉਸ ਨੂੰ ਅਪਰਾਧੀਆਂ ਨੇ ਪੇਟ ਵਿਚ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ 14 ਤਰੀਕ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਹ ਆਪ੍ਰੇਸ਼ਨ ਦਿਨ ਵੇਲੇ ਹੋਇਆ ਅਤੇ ਫੰਟੂਸ਼ ਦੀ ਰਾਤ ਨੂੰ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਰਾਤ ਹੋਣ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ, ਜਿਸ ਕਾਰਨ ਲਾਸ਼ ਨੂੰ ਆਈ. ਸੀ. ਯੂ. 'ਚ ਬੈੱਡ 'ਤੇ ਹੀ ਛੱਡ ਦਿੱਤਾ ਗਿਆ। ਸ਼ਨੀਵਾਰ ਸਵੇਰੇ ਜਦੋਂ ਪੋਸਟਮਾਰਟਮ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਮ੍ਰਿਤਕ ਦੀ ਖੱਬੀ ਅੱਖ ਗਾਇਬ ਸੀ ਅਤੇ ਨੇੜੇ ਹੀ ਸਰਜੀਕਲ ਬਲੇਡ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਮਣੀਪੁਰ 'ਚ ਮੁੜ ਭੜਕੀ ਹਿੰਸਾ; 3 ਮੰਤਰੀਆਂ, 6 ਵਿਧਾਇਕਾਂ ਦੇ ਘਰਾਂ 'ਤੇ ਹਮਲਾ, 5 ਜ਼ਿਲ੍ਹਿਆਂ 'ਚ ਕਰਫਿਊ
ਮ੍ਰਿਤਕ ਦੇ ਭਤੀਜੇ ਅੰਕਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਇਲਾਜ ਦੌਰਾਨ ਉਸ ਦਾ ਪੋਸਟਮਾਰਟਮ ਨਹੀਂ ਹੋਇਆ ਸੀ, ਜਿਸ ਤੋਂ ਬਾਅਦ ਉਹ ਸਵੇਰੇ ਆਈ. ਸੀ. ਯੂ. ਵਿਚ ਉਸਦੀ ਖੱਬੀ ਅੱਖ ਗਾਇਬ ਸੀ। ਸਾਨੂੰ ਹਸਪਤਾਲ ਦੇ ਸਟਾਫ 'ਤੇ ਸ਼ੱਕ ਹੈ ਜਿਸ ਨੇ ਮੇਰੇ ਚਾਚੇ ਦੀ ਅੱਖ ਕੱਢ ਦਿੱਤੀ।
ਹਸਪਤਾਲ ਦੀ ਅਜੀਬ ਸਫਾਈ
ਵਧਦਾ ਹੰਗਾਮਾ ਦੇਖ ਕੇ NMCH ਹਸਪਤਾਲ ਦੇ ਸੁਪਰਡੈਂਟ ਡਾਕਟਰ ਵਿਨੋਦ ਕੁਮਾਰ ਨੇ ਅੱਗੇ ਆ ਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ, ''ਜਾਂ ਤਾਂ ਕਿਸੇ ਨੇ ਅੱਖ ਕੱਢੀ ਹੈ ਜਾਂ ਸ਼ਾਇਦ ਕਿਸੇ ਚੂਹੇ ਨੇ ਅੱਖ ਕੁਤਰ ਦਿੱਤੀ ਹੈ। ਦੋਵਾਂ ਹਾਲਾਤਾਂ ਵਿਚ ਇਹ ਸਾਡੀ ਗਲਤੀ ਮੰਨੀ ਜਾਵੇਗੀ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਾਂਚ ਲਈ ਚਾਰ ਮੈਂਬਰੀ ਟੀਮ ਬਣਾਈ ਗਈ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਸਜ਼ਾ ਦਿੱਤੀ ਜਾਵੇਗੀ।
ਪਟਨਾ ਸਿਟੀ ਦੇ ਏਐੱਸਪੀ ਅਤੁਲੇਸ਼ ਝਾਅ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਾਰੇ ਪੁਆਇੰਟਾਂ 'ਤੇ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8