ਦਿੱਲੀ ਤੋਂ ਏਅਰ ਐਂਬੂਲੈਂਸ ਰਾਹੀਂ ਗੰਭੀਰ ਮਰੀਜ਼ ਨੂੰ ਆਦਮਪੁਰ ਪਹੁੰਚਾਇਆ
Thursday, Mar 12, 2026 - 05:45 PM (IST)
ਜਲੰਧਰ (ਸਲਵਾਨ)-ਸਥਾਨਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡੇ (ਆਦਮਪੁਰ) ’ਤੇ ਬੁੱਧਵਾਰ ਨੂੰ ਇਕ ਗੰਭੀਰ ਤੌਰ ’ਤੇ ਬੀਮਾਰ ਮਰੀਜ਼ ਨੂੰ ਏਅਰ ਐੈਂਬੂਲੈਂਸ ਰਾਹੀਂ ਦਿੱਲੀ ਤੋਂ ਸਫ਼ਲਤਾਪੂਰਵਕ ਸ਼ਿਫਟ ਕੀਤਾ ਗਿਆ। ਝਨਕਾਰ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੀ ਏਅਰ ਐਂਬੂਲੈਂਸ (ਵੀ. ਬੀ. ਐੱਸ. ਸੀ. 90ਏ) ਬੀਤੇ ਦਿਨ ਸਵੇਰੇ 10.10 ਵਜੇ ਮਰੀਜ਼ ਨੂੰ ਲੈ ਕੇ ਆਦਮਪੁਰ ਪਹੁੰਚੀ। ਹਵਾਈ ਅੱਡਾ ਨਿਰਦੇਸ਼ਕ ਪੁਸ਼ਪਿੰਦਰ ਕੁਮਾਰ ਨਿਰਾਲਾ ਦੀ ਦੇਖ-ਰੇਖ ਵਿਚ ਪੂਰੀ ਟੀਮ ਨੇ ਮੁਸਤੈਦੀ ਵਿਖਾਉਂਦੇ ਹੋਏ ਸਿਰਫ਼ 30 ਮਿੰਟ ਅੰਦਰ ਮਰੀਜ਼ ਨੂੰ ਏਅਰ ਐਂਬੂਲੈਂਸ ਤੋਂ ਉਤਾਰ ਕੇ ਗਰਾਊਂਡ ਐਂਬੂਲੈਂਸ ਵਿਚ ਸ਼ਿਫ਼ਟ ਕੀਤਾ। ਇਸ ਉਪਰੰਤ ਏਅਰ ਐਂਬੂਲੈਂਸ ਦੀ ਰੀਫਿਊਲਿੰਗ (ਈਂਧਨ ਭਰਨ) ਦੀ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਉਸ ਨੂੰ ਵਾਪਸ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ 18 ਮਾਰਚ ਤੇ 1 ਅਪ੍ਰੈਲ ਨੂੰ ਲੈ ਕੇ ਹੋਇਆ ਵੱਡਾ ਐਲਾਨ
ਹਵਾਈ ਸਫ਼ਰ ਦੌਰਾਨ ਮਰੀਜ਼ ਦੀ ਸੁਰੱਖਿਆ ਅਤੇ ਸਿਹਤ ਦੀ ਦੇਖਭਾਲ ਡਾ. ਅਬਦੁੱਲ ਰਹਿਮਾਨ ਨੇ ਕੀਤੀ, ਜਦਕਿ ਏਅਰ ਐਂਬੂਲੈਂਸ ਦਾ ਸਫ਼ਲ ਸੰਚਾਲਨ ਕੈਪਟਨ ਕਾਰਤਿਕ ਵੱਲੋਂ ਕੀਤਾ ਗਿਆ। ਜ਼ਮੀਨ ’ਤੇ ਜਹਾਜ਼ ਦੀ ਗਰਾਊਂਡ ਹੈਂਡਲਿੰਗ ਅਤੇ ਹੋਰ ਜ਼ਰੂਰੀ ਵਿਵਸਥਾਵਾਂ ਮੈਸਰਜ਼ ਤ੍ਰਿਕੁਟਾ ਟ੍ਰੈਵਲ ਐਂਡ ਪਲਾਨਰਜ਼ ਦੇ ਪ੍ਰਬੰਧਕ ਜਸਵੀਰ ਸਿੰਘ ਅਤੇ ਸਹਾਇਕ ਪ੍ਰਬੰਧਕ ਜਸਪ੍ਰੀਤ ਸਿੰਘ ਨੇ ਸੰਭਾਲੀਆਂ। ਇਸ ਮਹੱਤਵਪੂਰਨ ਮੈਡੀਕਲ ਐਮਰਜੈਂਸੀ ਦੌਰਾਨ ਭਾਰਤੀ ਹਵਾਈ ਅੱਡਾ ਅਥਾਰਿਟੀ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਪੁਸ਼ਪਿੰਦਰ ਕੁਮਾਰ ਨਿਰਾਲਾ (ਹਵਾਈ ਅੱਡਾ ਨਿਰਦੇਸ਼ਕ), ਸੂਰਜ ਯਾਦਵ (ਪ੍ਰਬੰਧਕ ਬਿਜਲੀ), ਸੂਰਿਆ ਪ੍ਰਤਾਪ ਸਿੰਘ (ਜੂਨੀਅਰ ਕਾਰਜਕਾਰੀ ਆਪ੍ਰੇਸ਼ਨ), ਮੋਹਨ ਪਵਾਰ (ਮੁੱਖ ਸੁਰੱਖਿਆ ਅਧਿਕਾਰੀ), ਜਸਵੰਤ ਕੌਰ (ਡੀ. ਐੱਸ. ਪੀ. ਪੰਜਾਬ ਪੁਲਸ) ਸ਼ਾਮਲ ਸਨ।
ਇਹ ਵੀ ਪੜ੍ਹੋ: Punjab: ਢਾਬੇ 'ਤੇ ਖਾਣਾ ਖਾਣ ਰੁਕੇ ਪਰਿਵਾਰ ਨਾਲ ਹੋਈ ਜੱਗੋਂ-ਤੇਰ੍ਹਵੀਂ! ਥਾਰ ਗੱਡੀ ਦੇ ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
