ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

02/28/2024 1:34:50 PM

ਬਿਜ਼ਨੈੱਸ ਡੈਸਕ : ਸੁਪਰੀਮ ਕੋਰਟ ਨੇ ਦਵਾਈ ਦੀ ਪ੍ਰਭਾਵਸ਼ੀਲਤਾ 'ਤੇ ਗੁੰਮਰਾਹਕੁੰਨ ਦਾਅਵੇ ਕਰਨ 'ਤੇ ਪਤੰਜਲੀ 'ਤੇ ਵੱਡੀ ਕਾਰਵਾਈ ਕੀਤੀ ਹੈ। ਸੁਪਰੀਮ ਕੋਰਟ ਨੇ ਗੁੰਮਰਾਹਕੁੰਨ ਦਾ ਦਾਅਵਾ ਕਰਨ 'ਤੇ ਪਤੰਜਲੀ ਨੂੰ ਫਟਕਾਰ ਲਗਾਈ ਹੈ ਅਤੇ ਬਾਲਕ੍ਰਿਸ਼ਨ ਯਾਦਵ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਉਸ ਨੇ ਕਿਹਾ, 'ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਤੁਸੀਂ ਇਹ ਇਸ਼ਤਿਹਾਰ ਦੇਣ ਦੀ ਹਿੰਮਤ ਕੀਤੀ! ਅਤੇ ਤੁਸੀਂ ਹਮੇਸ਼ਾ ਲਈ ਰਾਹਤ ਮਿਲਣ ਦਾ ਇਸ਼ਤਿਹਾਰ ਦੇ ਰਹੇ ਹੋ। ਹਮੇਸ਼ਾ ਲਈ ਰਾਹਤ ਤੋਂ ਤੁਹਾਡਾ ਕੀ ਮਤਲਬ ਹੈ? ਕੀ ਇਹ ਇਲਾਜ ਹੈ? ਅਸੀਂ ਬਹੁਤ, ਬਹੁਤ ਸਖਤ ਆਦੇਸ਼ ਦੇਣ ਜਾ ਰਹੇ ਹਾਂ। ਤੁਸੀਂ ਅਦਾਲਤ ਨੂੰ ਚੁਣੌਤੀ ਦੇ ਰਹੇ ਹੋ।'

ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ

ਆਈਐਮਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੀਐੱਸ ਪਟਵਾਲੀਆ ਨੇ ਕਿਹਾ ਕਿ ਰਾਮਦੇਵ ਨੇ ਅਦਾਲਤ ਦੀ ਪਿਛਲੀ ਸੁਣਵਾਈ ਤੋਂ ਬਾਅਦ ਨਵੰਬਰ ਵਿਚ ਕਾਨਫਰੰਸ ਕੀਤੀ ਸੀ, ਜਿਸ 'ਚ ਉਹਨਾਂ ਨੇ ਕਿਹਾ ਕਿ ਬਲੱਡ ਪ੍ਰੈਸ਼ਰ ਦਾ ਇਲਾਜ ‘ਐਲੋਪੈਥੀ ਦੁਆਰਾ ਫੈਲਾਇਆ ਜਾ ਰਿਹਾ ਝੂਠ’ ਹੈ। ਪਟਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੇ ਅਗਲੇ ਦਿਨ ਹੀ ਇਹ ਕਾਨਫਰੰਸ ਕੀਤੀ ਸੀ। ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਪਹਿਲੀ ਨਜ਼ਰ ਇਹ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ। ਇਸ 'ਤੇ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਭੇਜਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ

ਪਤੰਜਲੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਪਿਨ ਸਾਂਘੀ ਨੇ ਕਿਹਾ, 'ਜਿੱਥੋਂ ਤੱਕ ਬਾਬਾ ਰਾਮਦੇਵ ਦਾ ਸਵਾਲ ਹੈ, ਉਹ ਸੰਨਿਆਸੀ ਹਨ।' ਇਸ ਦਾ ਜਵਾਬ ਦਿੰਦੇ ਹੋਏ ਜੱਜ ਨੇ ਕਿਹਾ, 'ਕੌਣ ਕੀ ਹੈ, ਇਸ ਨਾਲ ਸਾਨੂੰ ਕੋਈ ਪਰਵਾਹ ਨਹੀਂ। ਪਹਿਲੀ ਨਜ਼ਰ 'ਤੇ ਇਹ ਇੱਕ ਉਲੰਘਣਾ ਵਿਖਾਈ ਦਿੰਦੀ ਹੈ।' ਅਦਾਲਤ ਨੇ ਕਿਹਾ ਕਿ 'ਦੋਵਾਂ ਨੇ ਅਜਿਹਾ ਨਾ ਕਰਨ ਬਾਰੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇਣ ਦੇ ਬਾਵਜੂਦ ਪ੍ਰੈਸ ਕਾਨਫਰੰਸ ਵਿੱਚ ਟਿੱਪਣੀਆਂ ਕੀਤੀਆਂ। ਨਾਲ ਹੀ, ਸੁਪਰੀਮ ਕੋਰਟ ਨੇ ਕਿਹਾ, ਪੂਰੇ ਦੇਸ਼ ਨੂੰ ਧੋਖਾ ਦਿੱਤਾ ਗਿਆ ਹੈ, ਸਥਾਈ ਰਾਹਤ ਸ਼ਬਦ ਆਪਣੇ ਆਪ ਵਿੱਚ ਗੁੰਮਰਾਹਕੁੰਨ ਹੈ।' 

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਬੈਂਚ ਕੰਪਨੀ ਦੇ ਇਸ਼ਤਿਹਾਰਾਂ 'ਤੇ ਪੂਰਨ ਪਾਬੰਦੀ ਦੀ ਗੱਲ ਕਰ ਰਿਹਾ ਸੀ ਪਰ ਪਤੰਜਲੀ ਦੇ ਵਕੀਲ ਸਾਂਘੀ ਨੇ ਦਲੀਲ ਦਿੱਤੀ ਕਿ ਕੰਪਨੀ ਟੂਥਪੇਸਟ ਵਰਗੇ ਉਤਪਾਦ ਵੀ ਬਣਾਉਂਦੀ ਹੈ ਅਤੇ ਪੂਰਨ ਪਾਬੰਦੀ ਨਾਲ ਉਸ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਇਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਪਾਬੰਦੀ ਦਾ ਹੁਕਮ ਡਰੱਗਜ਼ ਐਂਡ ਮਿਰੈਕਲ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਵਿਚ ਦਰਸਾਏ ਗਏ ਦਵਾਈਆਂ ਦੇ ਇਸ਼ਤਿਹਾਰਾਂ 'ਤੇ ਲਾਗੂ ਹੋਵੇਗਾ। ਬੈਂਚ ਕੰਪਨੀ ਦੇ ਇਸ਼ਤਿਹਾਰਾਂ 'ਤੇ ਪੂਰਨ ਪਾਬੰਦੀ ਦੀ ਗੱਲ ਕਰ ਰਿਹਾ ਸੀ ਪਰ ਪਤੰਜਲੀ ਦੇ ਵਕੀਲ ਸਾਂਘੀ ਨੇ ਦਲੀਲ ਦਿੱਤੀ ਕਿ ਕੰਪਨੀ ਟੂਥਪੇਸਟ ਵਰਗੇ ਉਤਪਾਦ ਵੀ ਬਣਾਉਂਦੀ ਹੈ ਅਤੇ ਪੂਰਨ ਪਾਬੰਦੀ ਨਾਲ ਉਸ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਦੱਸ ਦੇਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ, ਕਿਉਂਕਿ ਅਦਾਲਤ ਨੇ ਜਵਾਬ ਦਾਖ਼ਲ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


rajwinder kaur

Content Editor

Related News