ਮੰਤਰੀ ਜੀ ਦੀ ਕਾਰਵਾਈ ਤੋਂ ਬਾਅਦ ਟਰੇਨ ਨੇ 45 ਮਿੰਟ 'ਚ ਤੈਅ ਕੀਤਾ ਢਾਈ ਘੰਟੇ ਦਾ ਸਫਰ

10/23/2019 2:01:39 PM

ਜੋਧਪੁਰ—ਟ੍ਰੇਨ ਲੇਟ ਹੋਣ ਦਾ ਸਿਲਸਿਲਾ ਆਮ ਗੱਲ ਹੈ ਪਰ ਰੇਲਵੇ ਯਾਤਰੀਆਂ ਵੱਲੋਂ ਸ਼ਿਕਾਇਤ ਕਰਨ 'ਤੇ ਤਰੁੰਤ ਕਾਰਵਾਈ ਕਰਨ ਦਾ ਪਹਿਲੀ ਵਾਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 20 ਅਕਤੂਬਰ ਨੂੰ ਆਬੂਰੋਡ ਤੋਂ ਬ੍ਰਹਮਾਕੁਮਾਰੀ ਸੰਸਥਾਨ ਦੇ 350 ਯਾਤਰੀ ਜੋਧਪੁਰ ਜਾਣ ਵਾਲੀ ਟ੍ਰੇਨ ਨੰਬਰ 19707 ਅਰਾਵਲੀ ਐਕਸਪ੍ਰੈੱਸ 'ਚ ਸਵਾਰ ਹੋਏ। ਉੱਥੇ ਰਾਤ 9 ਵਜੇ ਲਖਨਊ ਲਈ ਟ੍ਰੇਨ ਨੰਬਰ 19715 ਸੀ। ਅਰਾਵਲੀ ਐਕਸਪ੍ਰੈੱਸ ਆਪਣੇ ਮਿੱਥੇ ਸਮੇ ਤੋਂ 4 ਘੰਟੇ ਦੀ ਦੇਰੀ ਨਾਲ ਆਬੂਰੋਡ ਪਹੁੰਚੀ ਸੀ।

ਇਸ ਦਾ ਨਿਰਧਾਰਤ ਸਮਾਂ ਸਵੇਰੇ 9.40 ਦਾ ਸੀ। ਇਹ ਬੀਵਾਰ ਤੱਕ ਪਹੁੰਚੀ ਤਾਂ ਦੇਰੀ ਦਾ ਸਮਾਂ ਵੱਧ ਕੇ ਸਾਢੇ 4 ਘੰਟੇ ਹੋ ਗਿਆ। ਅਜਿਹੇ 'ਚ ਇਸ ਟ੍ਰੇਨ ਦਾ ਜੈਪੁਰ 'ਚ ਤੈਅ ਸਮੇਂ 'ਤੇ ਸ਼ਾਮ 7 ਵਜੇ ਪਹੁੰਚਣਾ ਮੁਸ਼ਕਿਲ ਸੀ। ਇਹ ਟ੍ਰੇਨ ਲੇਟ ਹੁੰਦੀ ਤਾਂ ਲਖਨਊ ਵਾਲੀ ਟ੍ਰੇਨ ਉੱਥੋ ਚਲੀ ਜਾਣੀ ਸੀ। ਇਨ੍ਹਾਂ ਯਾਤਰੀਆਂ ਨੇ ਬ੍ਰਹਮਾਕੁਮਾਰੀ ਸੰਸਥਾਨ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸੰਸਥਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਰੇਲ ਮੰਤਰੀ ਪਿਊਸ਼ ਗੋਇਲ ਨੂੰ ਟਵੀਟ ਕੀਤਾ।

ਇਸ ਤੋਂ ਬਾਅਦ 50 ਕਿ. ਮੀ ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜ ਰਹੀ ਇਸ ਟ੍ਰੇਨ ਨਾ ਸਿਰਫ 74 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਫੜੀ ਅਤੇ ਲੇਟ ਹੋਣ ਦਾ ਸਮਾਂ ਘਟਾਉਂਦੇ ਹੋਏ ਪੌਣੇ 3 ਘੰਟਿਆਂ ਦੀ ਦੇਰੀ ਨਾਲ ਰਾਤ 9.50 ਵਜੇ ਜੋਧਪੁਰ ਪਹੁੰਚ ਗਈ। ਦੂਜੇ ਪਾਸੇ ਜੋਧਪੁਰ ਤੋਂ ਲਖਨਊ ਦੇ ਰਵਾਨਾ ਹੋਣ ਵਾਲੀ ਟ੍ਰੇਨ ਨੂੰ ਲਗਭਗ 1 ਘੰਟਾ ਰੋਕ ਕੇ ਰੱਖਿਆ ਗਿਆ। ਲਖਨਊ ਵਾਲੀ ਟ੍ਰੇਨ ਰਾਤ ਲਗਭਗ 10 ਵਜੇ ਰਵਾਨਾ ਹੋਈ। ਹਾਲਾਂਕਿ ਇਹ ਟ੍ਰੇਨ ਲਖਨਊ ਪਹੁੰਚਦੇ-ਪਹੁੰਚਦੇ ਸਵਾ 2 ਘੰਟੇ ਲੇਟ ਹੋ ਗਈ।

ਦਰਅਸਲ ਰੇਲਵੇ ਟ੍ਰੇਨਾਂ ਦੇ ਸੰਚਾਲਨ 'ਚ ਰਿਜਰਵ ਸਮਾਂ ਰੱਖਦਾ ਹੈ। ਇਹ ਟਾਈਮ ਟ੍ਰੇਨ ਦੇ ਲੇਟ ਹੋਣ, ਕ੍ਰਾਸਿੰਗ ਜਾਂ ਹੋਰ ਤਕਨੀਕੀ ਕਾਰਨਾਂ ਦੇ ਚੱਲਦਿਆਂ ਰੱਖਿਆ ਜਾਂਦਾ ਹੈ। ਇਸ ਰਿਜਰਵ ਸਮੇਂ ਰਾਹੀਂ ਅਰਾਵਲੀ ਐਕਸਪ੍ਰੈੱਸ ਦੇ ਲੇਟ ਹੋਣ ਦਾ ਸਮਾਂ ਘੱਟ ਹੋਇਆ। ਇਸ ਤੋਂ ਇਲਾਵਾ ਹੋਰ ਟ੍ਰੇਨਾਂ ਨੂੰ ਵੀ ਮੈਨੇਜ ਕੀਤਾ ਗਿਆ। ਬੀਵਾਰ ਤੋਂ ਅਜਮੇਰ ਦੀ 53 ਕਿ.ਮੀ ਦੀ ਦੂਰੀ ਹੈ ਪਰ ਅਰਵਾਲੀ ਐਕਸਪ੍ਰੈੱਸ ਲਈ ਇੰਨੀ ਦੂਰੀ ਤੈਅ ਕਰਨ ਲਈ 138 ਕਿ. ਮੀ ਤੈਅ ਹੈ। ਇਹ ਸਭ ਤੋਂ ਜ਼ਿਆਦਾ ਸਮਾਂ ਬਚਿਆ। ਦੂਰੀ 45 ਮਿੰਟ 'ਚ ਤੈਅ ਕੀਤੀ। ਅਜਮੇਰ ਤੋਂ ਫੁਲੇਰਾ ਦੀ ਦੂਰੀ ਤੈਅ ਸਮਾਂ, ਫੁਲੇਰਾ ਤੋਂ ਜੈਪੁਰ ਦੀ 54 ਕਿ.ਮੀ ਦੀ ਦੂਰੀ 70 ਮਿੰਟ ਦੀ ਜਗਾਂ 45 ਮਿੰਟ 'ਚ ਤੈਅ ਕੀਤੀ।


Iqbalkaur

Content Editor

Related News