31 ਦਸੰਬਰ ਨੂੰ 9 ਵਜੇ ਤੋਂ ਬਾਅਦ ਰਾਜੀਵ ਚੌਕ ਮੈਟਰੋ ਸਟੇਸ਼ਨ ਦਿੱਲੀ ਤੋਂ ਬਾਹਰ ਨਹੀਂ ਨਿਕਲ ਸਕਣਗੇ ਯਾਤਰੀ

Saturday, Dec 31, 2022 - 01:29 AM (IST)

ਨਵੀਂ ਦਿੱਲੀ (ਭਾਸ਼ਾ) : ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਭੀੜ ਨੂੰ ਕਾਬੂ ਕਰਨ ਲਈ ਮੱਧ ਦਿੱਲੀ 'ਚ ਸਥਿਤ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਰਾਤ 9 ਵਜੇ ਤੋਂ ਬਾਅਦ ਯਾਤਰੀਆਂ ਨੂੰ ਬਾਹਰ ਨਹੀਂ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਆਖਰੀ ਟ੍ਰੇਨ ਦੀ ਰਵਾਨਗੀ ਤੱਕ ਯਾਤਰੀਆਂ ਨੂੰ ਸਟੇਸ਼ਨ 'ਚ ਦਾਖਲੇ ਦੀ ਇਜਾਜ਼ਤ ਹੋਵੇਗੀ। ਬਲਿਊ ਲਾਈਨ ’ਤੇ ਪੈਣ ਵਾਲਾ ਰਾਜੀਵ ਚੌਕ ਮੈਟਰੋ ਸਟੇਸ਼ਨ ਇਤਿਹਾਸਕ ਕਨਾਟ ਪੈਲੇਸ ਖੇਤਰ ਵਿੱਚ ਸਥਿਤ ਹੈ, ਜਿਥੇ ਹਰ ਸਾਲ ਨਵੇਂ ਸਾਲ ਦੀ ਪੂਰਬਲੀ ਸ਼ਾਮ (31 ਦਸੰਬਰ, 2022) ਅਤੇ ਨਵੇਂ ਸਾਲ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਇਸ ਦੇ ਮੁਤਾਬਕ ਆਪਣੀ ਯਾਤਰਾ ਦੀ ਯੋਜਨਾ ਬਣਾਉਣ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ਸਾਹਮਣੇ ਆਇਆ ਇਹ ਬਿਆਨ

ਇਸ ਦੌਰਾਨ, ਦਿੱਲੀ ਪੁਲਸ ਨੇ ਇਹ ਯਕੀਨੀ ਬਣਾਉਣ ਲਈ ਕਈ ਉਪਾਅ ਅਤੇ ਮੁਹਿੰਮ ਦੀ ਯੋਜਨਾ ਬਣਾਈ ਹੈ ਕਿ ਨਾਗਰਿਕ ਨਵੇਂ ਸਾਲ ਦੀ ਪੂਰਬਲੀ ਸ਼ਾਮ ਦਾ ਸੁਰੱਖਿਅਤ ਢੰਗ ਨਾਲ ਆਨੰਦ ਮਾਣ ਸਕਣ। ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਿਯਮਤ ਕਰਨ ਲਈ ਪੂਰੇ ਸ਼ਹਿਰ ਵਿੱਚ ਵਿਆਪਕ ਟ੍ਰੈਫਿਕ ਪ੍ਰਬੰਧਾਂ ਦੀ ਯੋਜਨਾ ਬਣਾਈ ਗਈ ਹੈ। ਪੁਲਸ ਮੁਤਾਬਕ ਜਿੱਥੇ ਅਜਿਹੇ ਸਮਾਗਮ ਹੋਣਗੇ, ਉੱਥੇ ਪੂਰੀ ਦਿੱਲੀ ਨੂੰ ਕਵਰ ਕਰਨ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ। ਕਨਾਟ ਪਲੇਸ, ਇੰਡੀਆ ਗੇਟ, ਰਾਜੌਰੀ ਗਾਰਡਨ, ਐੱਨਐੱਫਸੀ, ਜੀਕੇ, ਡਿਫੈਂਸ ਕਾਲੋਨੀ, ਹੌਜ਼ ਖਾਸ ਦੇ ਆਲੇ-ਦੁਆਲੇ ਦੇ ਖੇਤਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਛੱਤਰਪੁਰ ਅਤੇ ਪੰਜਾਬੀ ਬਾਗ ਵਿਖੇ ਆਮ ਤੌਰ 'ਤੇ ਵੱਡੀ ਗਿਣਤੀ ਵਿੱਚ ਲੋਕ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ।

ਇਹ ਵੀ ਪੜ੍ਹੋ : ਰਿਸ਼ਭ ਪੰਤ ਕਾਰ ਹਾਦਸਾ: ਬੱਸ ਡਰਾਈਵਰ ਨੇ ਦੇਖਿਆ ਲਾਈਵ ਐਕਸੀਡੈਂਟ, ਕਿਹਾ- 'ਮੈਨੂੰ ਲੱਗਾ ਉਸ ਦੀ ਹੋ ਗਈ ਹੈ ਮੌਤ'

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News