ਸੰਸਦ ਭਵਨ ਦੀ ਕੰਟੀਨ ''ਚ ਬੰਦ ਹੋਵੇਗੀ ਖਾਣੇ ''ਤੇ ਮਿਲਣ ਵਾਲੀ ਸਬਸਿਡੀ

12/05/2019 4:25:50 PM

ਨਵੀਂ ਦਿੱਲੀ— ਸੰਸਦ ਭਵਨ ਦੀ ਕੰਟੀਨ 'ਚ ਖਾਣੇ 'ਤੇ ਮਿਲਣ ਵਾਲੀ ਸਬਸਿਡੀ ਹੁਣ ਖਤਮ ਹੋ ਜਾਵੇਗੀ। ਸਾਰੀਆਂ ਪਾਰਟੀਆਂ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨੂੰ ਅਗਲੇ ਸੈਸ਼ਨ ਤੋਂ ਲਾਗੂ ਕੀਤਾ ਜਾ ਸਕਦਾ ਹੈ। ਸੰਸਦ ਮੈਂਬਰਾਂ ਦੇ ਖਾਣੇ ਦੀ ਸਬਸਿਡੀ 'ਤੇ ਸਲਾਨਾ 17 ਕਰੋੜ ਰੁਪਏ ਦਾ ਬਿੱਲ ਆਉਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਪੀਕਰ ਓਮ ਬਿਰਲਾ ਦੇ ਸੁਝਾਅ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਲੋਕ ਸਭਾ ਦੀ ਬਿਜ਼ਨੈੱਸ ਐਡਵਾਇਜਰੀ ਕਮੇਟੀ ਦੀ ਮੀਟਿੰਗ 'ਚ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ 'ਤੇ ਇਸ 'ਤੇ ਸਹਿਮਤੀ ਜ਼ਾਹਰ ਕੀਤੀ ਹੈ।

2016 'ਚ ਵਧਾਈ ਗਈ ਸੀ ਭੋਜਨ ਦੀ ਕੀਮਤ
2016 'ਚ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਕੰਟੀਨ 'ਚ ਮਿਲਣ ਵਾਲੇ ਭੋਜਨ ਦੀ ਕੀਮਤ ਵਧਾਈ ਗਈ ਸੀ। ਇਸ ਤੋਂ ਬਾਅਦ ਹੁਣ ਸਬਸਿਡੀ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। 2016 ਤੋਂ ਹੁਣ ਤੱਕ ਸ਼ਾਕਾਹਾਰੀ ਥਾਲੀ ਦੀ ਕੀਮਤ 30 ਰੁਪਏ ਹੈ, ਜਦਕਿ 2016 ਤੋਂ ਪਹਿਲਾਂ 18 ਰੁਪਏ ਸੀ। ਮਾਸਾਹਾਰੀ ਥਾਲੀ ਹੁਣ 60 ਰੁਪਏ 'ਚ ਮਿਲਦੀ ਹੈ, ਜਦਕਿ ਪਹਿਲਾਂ 33 ਰੁਪਏ 'ਚ ਮਿਲਦੀ ਸੀ। ਥ੍ਰੀ ਕੋਰਸ ਮੀਲ ਹੁਣ 90 ਰੁਪਏ ਮਿਲਦਾ ਹੈ, ਜਦਕਿ ਪਹਿਲਾਂ 61 ਰੁਪਏ ਮਿਲਦਾ ਸੀ।

ਸਬਸਿਡੀ ਖਤਮ ਹੋਣ ਤੋਂ ਬਾਅਦ ਵਧੇਗੀ ਕੀਮਤ
ਸਬਸਿਡੀ ਖਤਮ ਹੋਣ ਤੋਂ ਬਾਅਦ ਹੁਣ ਇਹ ਕੀਮਤ ਵੀ ਵਧ ਜਾਵੇਗੀ। ਸੰਸਦ ਦੀ ਕੰਟੀਨ 'ਚ ਸਬਸਿਡੀ 'ਤੇ ਸਰਕਾਰ ਦੇ 17 ਕਰੋੜ ਰੁਪਏ ਖਰਚ ਹੁੰਦੇ ਸਨ। ਇਸ ਫੈਸਲੇ ਨੂੰ ਕਦੋਂ ਤੋਂ ਲਾਗੂ ਕੀਤਾ ਜਾਵੇਗਾ, ਇਹ ਤਾਂ ਸਾਫ਼ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੇ ਸੈਸ਼ਨ ਤੋਂ ਇਹ ਨਿਯਮ ਪ੍ਰਭਾਵੀ ਹੋ ਸਕਦਾ ਹੈ।


DIsha

Content Editor

Related News