ਸੰਸਦ ਦੀ ਕੈਂਟੀਨ 'ਚ ਹੁਣ ਖਾਣਾ ਹੋਇਆ ਮਹਿੰਗਾ, ਜਾਣੋ ਨਵੀਆਂ ਕੀਮਤਾਂ
Thursday, Jan 28, 2021 - 11:32 AM (IST)
ਨਵੀਂ ਦਿੱਲੀ- ਸੰਸਦ ਦੀ ਕੈਂਟੀਨ 'ਚ ਹੁਣ ਸੰਸਦ ਮੈਂਬਰਾਂ, ਕਰਮੀਆਂ ਅਤੇ ਹੋਰਨਾਂ ਨੂੰ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਨਵੀਂ ਕੀਮਤ ਸੂਚੀ ਦੇ ਅਧੀਨ ਹੁਣ ਸੰਸਦ ਦੀ ਕੈਂਟੀਨ 'ਚ 100 ਰੁਪਏ ਦੀ ਸ਼ਾਕਾਹਾਰੀ ਥਾਲੀ ਅਤੇ 700 ਰੁਪਏ 'ਚ ਮਾਸਾਹਾਰੀ ਬੁਫੇ ਮਿਲਣਗੇ। ਕੁਝ ਸਮਾਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਦੀ ਕੈਂਟੀਨ 'ਚੋਂ ਸਬਸਿਡੀ ਖ਼ਤਮ ਕਰਨ ਬਾਰੇ ਐਲਾਨ ਕੀਤਾ ਸੀ। ਬਿਰਲਾ ਨੇ ਦੱਸਿਆ ਸੀ ਕਿ ਸੰਸਦ ਦੀ ਕੈਂਟੀਨ 'ਚ ਹੁਣ ਉੱਤਰ ਰੇਲਵੇ ਦੀ ਥਾਂ 'ਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਆਈ.ਟੀ.ਡੀ.ਸੀ.) ਚਲਾਏਗਾ। ਲੋਕ ਸਭਾ ਦੇ ਸਕੱਤਰੇਤ ਵਲੋਂ ਕੈਂਟੀਨ 'ਚ ਪਰੋਸੇ ਜਾਣ ਵਾਲੇ ਭੋਜਨ ਦੀਆਂ ਕਿਸਮਾਂ ਦੀਆਂ ਕੀਮਤਾਂ ਦੀ ਸੂਚੀ ਅਨੁਸਾਰ 27 ਜਨਵਰੀ ਤੋਂ ਇੱਥੇ 58 ਫੂਡ ਆਈਟਮਸ ਉਪਲੱਬਧ ਹੋਣਗੀਆਂ।
ਇਨ੍ਹਾਂ 'ਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਹਨ। ਹੁਣ ਸ਼ਾਕਾਹਾਰੀ ਬਰਿਆਨੀ ਦੀ ਕੀਮਤ 50 ਰੁਪਏ ਅਤੇ ਚਿਕਨ-ਬਰਿਆਨੀ ਦੀ ਇਕ ਪਲੇਟ ਦੀ ਕੀਮਤ 100 ਰੁਪਏ ਹੋਵੇਗੀ। ਚਿਕਨ-ਕਰੀ 75 ਰੁਪਏ ਅਤੇ ਮਟਨ-ਬਰਿਆਨੀ 150 ਰੁਪਏ 'ਚ ਮਿਲੇਗੀ। ਪਹਿਲਾਂ ਇਕ ਪਲੇਟ ਚਿਕਨ-ਕਰੀ 50 ਰੁਪਏ 'ਚ, ਚਿਕਨ-ਬਰਿਆਨੀ 65 ਰੁਪਏ, ਸ਼ਾਕਾਹਾਰੀ ਥਾਲੀ 35 ਰੁਪਏ, ਸਲਾਦ 9 ਰੁਪਏ ਅਤੇ ਰੋਟੀ 2 ਰੁਪਏ 'ਚ ਮਿਲਦੀ ਸੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ