ਮਾਪਿਆਂ ਨੇ ਧੂਮ-ਧਾਮ ਨਾਲ ਕੀਤਾ ਸੀ ਵਿਆਹ, ਮਗਰੋਂ ਫੇਰਾ ਪਾਉਣ ਆਈ ਧੀ ਨੇ ਜੋ ਕੀਤਾ...
Thursday, May 01, 2025 - 12:55 PM (IST)

ਨੈਸ਼ਨਲ ਡੈਸਕ- ਝਾਰਖੰਡ ਦੇ ਗਿਰਡੀਹ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਾਪਿਆਂ ਨੇ ਚਾਈਂ-ਚਾਈਂ ਧੀ ਦਾ ਵਿਆਹ ਕਰ ਕੇ ਸਹੁਰੇ ਘਰ ਤੋਰਿਆ ਸੀ ਕਿ ਅਗਲੇ ਹੀ ਧੀ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ਰੂ ਕਰ ਦਿੱਤੀ ਹੈ।
ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਜ਼ਿਲ੍ਹੇ ਦੇ ਘੋੜਥੰਬਾ ਇਲਾਕੇ 'ਚ ਪਛਰੀਆਡੀਹ ਇਲਾਕੇ ਦਾ ਹੈ, ਜਿੱਥੇ ਸੋਨਮ ਕੁਮਾਰੀ ਨਾਂ ਦੀ ਕੁੜੀ ਦਾ ਮਾਪਿਆਂ ਨੇ ਧੂਮ-ਧਾਮ ਨਾਲ ਵਿਆਹ ਕੀਤਾ ਸੀ ਤੇ ਉਹ ਵਿਦਾਈ ਮਗਰੋਂ ਆਪਣੇ ਸਹੁਰੇ ਘਰ ਵੀ ਚਲੀ ਗਈ ਸੀ। ਇਸ ਤੋਂ ਬਾਅਦ ਅਗਲੇ ਦਿਨ ਉਹ ਫੇਰਾ ਪੂਰੀਆਂ ਕਰਨ ਆਪਣੇ ਪਤੀ ਨਾਲ ਵਾਪਸ ਆਪਣੇ ਪੇਕੇ ਘਰ ਆਈ ਸੀ ਕਿ ਇਸ ਦੌਰਾਨ ਉਸ ਨੇ ਆਪਣੇ ਕਮਰੇ 'ਚ ਜਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਮੰਗਣੀ ਤੋਂ ਹਫ਼ਤਾ ਬਾਅਦ ਹੀ ਨੌਜਵਾਨ ਨੇ Live ਆ ਕੇ ਵੀਡੀਓ 'ਚ ਲਿਆ ਦੋਸਤਾਂ ਦਾ ਨਾਂ, ਤੇ ਫ਼ਿਰ...
ਦੱਸਿਆ ਜਾ ਰਿਹਾ ਹੈ ਕਿ ਸੋਨਮ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਉਸ ਦੇ ਮਾਪੇ ਇਸ ਰਿਸ਼ਤੇ ਲਈ ਨਹੀਂ ਮੰਨੇ, ਜਿਸ ਕਾਰਨ ਉਸ ਨੇ ਵਿਆਹ ਤੋਂ ਅਗਲੇ ਹੀ ਦਿਨ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਫਿਲਹਾਲ ਪੁਲਸ ਮਾਮਲੇ ਦੀ ਪੂਰੀ ਸੱਚਾਈ ਜਾਣਨ ਲਈ ਕਾਰਵਾਈ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e