ਵਿਦਿਆਰਥਣ ਦਾ ਜ਼ਬਰ-ਜਨਾਹ ਮਗਰੋਂ ਕਤਲ ! ਅਸਾਮ ਪੁਲਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Wednesday, Aug 05, 2026 - 09:40 AM (IST)
ਨੈਸ਼ਨਲ ਡੈਸਕ- ਆਸਾਮ ਦੇ ਹੈਲਾਕਾਂਡੀ ਜ਼ਿਲ੍ਹੇ 'ਚ 15 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਅਤੇ ਕਤਲ ਦੇ ਦੋਸ਼ ਹੇਠ ਨਾਬਾਲਗ ਸਮੇਤ 3 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਪੀੜਤਾ ਦੀ ਮਾਂ ਸ਼ਨੀਵਾਰ ਰਾਤ ਗੁਆਂਢ 'ਚ ਇਕ ਪ੍ਰੋਗਰਾਮ ਵਿਚ ਗਈ ਸੀ ਅਤੇ ਘਰ ਪਰਤਣ ’ਤੇ ਉਸ ਨੇ ਲੜਕੀ ਦੀ ਲਾਸ਼ ਬਿਨਾਂ ਕੱਪੜਿਆਂ ਦੇ ਬਿਸਤਰੇ ’ਤੇ ਪਈ ਦੇਖੀ।
ਪੁਲਸ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਤੁਰੰਤ ਕਟਲੀਚੇਰਾ ਪੁਲਸ ਥਾਣੇ ਨੂੰ ਸੂਚਨਾ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਐੱਸ.ਕੇ. ਰੌਏ ਸਿਵਲ ਹਸਪਤਾਲ ਭੇਜਿਆ। ਉਨ੍ਹਾਂ ਮੁਤਾਬਕ ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਗਠਿਤ ਕੀਤੀ ਗਈ ਅਤੇ ਸੋਮਵਾਰ ਨੂੰ 3 ਮੁਲਜ਼ਮਾਂ ਨੂੰ ਫੜ ਲਿਆ ਗਿਆ।
