ਤਿਹਾੜ ਜੇਲ੍ਹ ''ਚ ਕੈਦੀ ''ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ! ਪੁਲਸ ਨੇ 700 KM ਪਿੱਛਾ ਕਰਨ ਮਗਰੋਂ ਕੀਤਾ ਕਾਬੂ

Thursday, Aug 06, 2026 - 03:25 PM (IST)

ਤਿਹਾੜ ਜੇਲ੍ਹ ''ਚ ਕੈਦੀ ''ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ ! ਪੁਲਸ ਨੇ 700 KM ਪਿੱਛਾ ਕਰਨ ਮਗਰੋਂ ਕੀਤਾ ਕਾਬੂ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਰੋਹਿਤ ਚੌਧਰੀ ਗੈਂਗ ਦੇ ਮੈਂਬਰ ਅਤੇ 4 ਅਪਰਾਧਿਕ ਮਾਮਲਿਆਂ ਵਿਚ ਭਗੌੜਾ ਐਲਾਨੇ ਰਾਹੁਲ ਰਾਵਤ (28) ਨੂੰ ਰਾਜਸਥਾਨ ਦੇ ਉਦੈਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਸੰਗਮ ਵਿਹਾਰ ਦਾ ਰਹਿਣ ਵਾਲਾ ਰਾਹੁਲ ਲੰਮੇ ਸਮੇਂ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। 

ਸਪੈਸ਼ਲ ਸੈੱਲ ਦੀ ਸਾਊਥ-ਵੇਸਟਰਨ ਰੇਂਜ ਦੀ ਟੀਮ ਨੇ ਲੱਗਭਗ 700 ਕਿਲੋਮੀਟਰ ਤੱਕ ਪਿੱਛਾ ਕਰਨ ਅਤੇ 10 ਦਿਨਾਂ ਤੋਂ ਵੱਧ ਸਮੇਂ ਤੱਕ ਉਸ ਦੇ ਨੈੱਟਵਰਕ ’ਤੇ ਨਜ਼ਰ ਰੱਖਣ ਤੋਂ ਬਾਅਦ ਉਦੈਪੁਰ ਦੀ ਅਗਰਵਾਲ ਕਲੋਨੀ ਤੋਂ ਉਸ ਨੂੰ ਦਬੋਚ ਲਿਆ।

ਡੀ.ਸੀ.ਪੀ. ਸਪੈਸ਼ਲ ਸੈੱਲ ਨਾਰਾ ਚੈਤਨਿਆ ਮੁਤਾਬਕ, ਰਾਹੁਲ ਖ਼ਿਲਾਫ ਲੁੱਟ, ਕਤਲ ਦੀ ਕੋਸ਼ਿਸ਼, ਅਗਵਾ, ਧਮਕਾਉਣ ਅਤੇ ਆਰਮਜ਼ ਐਕਟ ਸਮੇਤ ਕਈ ਕ੍ਰਿਮੀਨਲ ਕੇਸ ਦਰਜ ਹਨ। ਇਨ੍ਹਾਂ ਵਿਚੋਂ ਸਭ ਤੋਂ ਗੰਭੀਰ ਮਾਮਲਾ ਤਿਹਾੜ ਜੇਲ ਦੇ ਅੰਦਰ ਇਕ ਕੈਦੀ ’ਤੇ ਜਾਨਲੇਵਾ ਹਮਲੇ ਦਾ ਹੈ। ਮਈ 2023 ਵਿਚ ਰਾਹੁਲ ਨੇ ਜੇਲ ਵਿਚ ਬੰਦ ਆਪਣੇ ਸਾਥੀਆਂ ਨਾਲ ਮਿਲ ਕੇ ਤਿੱਖੇ ਹਥਿਆਰਾਂ ਨਾਲ ਇਕ ਕੈਦੀ ’ਤੇ ਹਮਲਾ ਕੀਤਾ ਸੀ।


author

Harpreet SIngh

Content Editor

Related News