CJP ਦੇ ਪ੍ਰਦਰਸ਼ਨਾਂ ''ਚ ਭਾਜਪਾ MP ਦੀ ਧੀ ! ਵੀਡੀਓ ਵਾਇਰਲ ਹੋਣ ਮਗਰੋਂ ਖੜ੍ਹੇ ਹੋਏ ਸਵਾਲ

Monday, Jul 27, 2026 - 10:53 AM (IST)

CJP ਦੇ ਪ੍ਰਦਰਸ਼ਨਾਂ ''ਚ ਭਾਜਪਾ MP ਦੀ ਧੀ ! ਵੀਡੀਓ ਵਾਇਰਲ ਹੋਣ ਮਗਰੋਂ ਖੜ੍ਹੇ ਹੋਏ ਸਵਾਲ

ਭੁਵਨੇਸ਼ਵਰ (ਏਜੰਸੀ)- ਓਡੀਸ਼ਾ ਦੇ ਭੁਵਨੇਸ਼ਵਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਦੀ ਬੇਟੀ ਅਰਚਿਤਾ ਸਚਿਨ ਰਹਿਰ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਵਜੋਂ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦਾ ਕਥਿਤ ਰੂਪ ’ਚ ਜਸ਼ਨ ਮਨਾਉਣ ਵਾਲੀ ਇਕ ਸੋਸ਼ਲ ਮੀਡੀਆ ਪੋਸਟ ਨੇ ਓਡੀਸ਼ਾ ’ਚ ਪਾਰਟੀ ਵਰਕਰਾਂ ਅਤੇ ਨੇਤਾਵਾਂ ’ਚ ਰੋਸ ਪੈਦਾ ਕਰ ਦਿੱਤਾ ਹੈ। ਰਹਿਰ ਨੇ ਇੰਸਟਾਗ੍ਰਾਮ ’ਤੇ ਰਾਸ਼ਟਰੀ ਝੰਡੇ ਦੇ ਪਿਛੋਕੜ ’ਚ ਧਰਮੇਂਦਰ ਪ੍ਰਧਾਨ ਦੀ ਇਕ ਫੋਟੋ ਸਾਂਝੀ ਕਰਦਿਆਂ ਲਿਖਿਆ,''ਨੀਟ ਪੇਪਰ ਲੀਕ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਧਰਮਿੰਦਰ ਪ੍ਰਧਾਨ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।''

ਦੂਜੇ ਪਾਸੇ ਉਨ੍ਹਾਂ ਦੀ ਮਾਂ ਅਪਰਾਜਿਤਾ ਸਾਰੰਗੀ ਸਮੇਤ ਸੂਬਾਈ ਭਾਜਪਾ ਨੇਤਾਵਾਂ ਨੇ ਪ੍ਰਧਾਨ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਸੰਸਦ ਮੈਂਬਰ ਦੇ ਦਫ਼ਤਰੀ ਸਹਾਇਕ ਧਨੇਸ਼ਵਰ ਬਾਰਿਕ ਨੇ ਫ਼ੋਨ ’ਤੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਉਨ੍ਹਾਂ ਦੀ ਬੇਟੀ ‘ਜੈਨਰੇਸ਼ਨ ਜ਼ੈੱਡ’ ਨਾਲ ਸਬੰਧਤ ਹੈ। ਉਹ ਆਪਣੀ ਪੋਸਟ ਡਿਲੀਟ ਨਹੀਂ ਕਰੇਗੀ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਅਰਚਿਤਾ ਦੀ ਸੋਸ਼ਲ ਮੀਡੀਆ ਪੋਸਟ ਨੇ ਭੁਵਨੇਸ਼ਵਰ ਦੀ ਸੰਸਦ ਮੈਂਬਰ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ ਤਾਂ ਬਾਰਿਕ ਨੇ ਕਿਹਾ ਕਿ ਇਹ ਸਮਾਂ ਹੀ ਦੱਸੇਗਾ। 2 ਵਾਰ ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਸੂਤਰਾਂ ਨੇ ਦੱਸਿਆ ਕਿ ਧਰਮੇਂਦਰ ਪ੍ਰਧਾਨ ਦੇ ਦਫ਼ਤਰ ਤੋਂ ਫ਼ੋਨ ਆਉਣ ਤੋਂ ਬਾਅਦ ਸੰਸਦ ਮੈਂਬਰ ਨੇ ਆਪਣੀ ਬੇਟੀ ਨੂੰ ਪੋਸਟ ਹਟਾਉਣ ਲਈ ਕਿਹਾ ਸੀ ਪਰ ਉਸ ਨੇ ਇਸ ਨੂੰ ਨਹੀਂ ਹਟਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News