ਪਰਮਜੀਤ ਸਰਨਾ ਨੇ ਹਿਮਾਚਲ ਦੇ CM ਸੁੱਖੂ ਨੂੰ ਪੰਜਾਬੀਆਂ ''ਤੇ ਹੋ ਰਹੇ ਹਮਲੇ ਰੋਕਣ ਦੀ ਕੀਤੀ ਅਪੀਲ

Wednesday, Jun 19, 2024 - 02:35 AM (IST)

ਨਵੀਂ ਦਿੱਲੀ- ਬੀਤੇ ਕਈ ਦਿਨਾਂ ਤੋਂ ਹਿਮਾਚਲ 'ਚ ਸਿੱਖਾਂ ਤੇ ਟੂਰਿਸਟਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਇਸ ਮਾਮਲੇ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਬਹੁਤ ਚੰਗੇ ਇਨਸਾਨ ਹਨ ਤੇ ਉਨ੍ਹਾਂ ਦੀ ਸਰਕਾਰ 'ਚ ਅਜਿਹੀਆਂ ਘਟਨਾਵਾਂ ਹੋਣੀਆਂ ਹੀ ਨਹੀਂ ਚਾਹੀਦੀਆਂ। 

ਕੰਗਨਾ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੇ ਡਿਊਟੀ 'ਤੇ ਤਾਇਨਾਤ ਸੀ.ਆਈ.ਐੱਸ.ਐੱਫ. ਮੁਲਾਜ਼ਮ ਨਾਲ ਬਦਤਮੀਜ਼ੀ ਕੀਤੀ ਤੇ ਉਸ ਦਾ ਨਾਂ ਪੜ੍ਹ ਕੇ ਉਸ ਨੂੰ ਖਾਲਿਸਤਾਨੀ ਕਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਜੀ ਮੋੜਨਾ ਚੰਗੀ ਤਰ੍ਹਾਂ ਜਾਣਦੇ ਹਨ, ਇਸ ਕਾਰਨ ਉਸ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਮਾਰ ਦਿੱਤਾ ਸੀ। 

ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ

ਉਨ੍ਹਾਂ ਅੱਗੇ ਕਿਹਾ ਕਿ ਇਹ ਸਭ ਕੰਮ ਭਾਜਪਾ ਦੀ ਸ਼ਹਿ 'ਤੇ ਹੋ ਰਹੇ ਹਨ। ਭਾਜਪਾ ਆਗੂ ਵਿਜੈ ਸਾਂਪਲਾ ਨੇ ਕਿਹਾ ਸੀ ਕਿ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਨੂੰ ਆਪਣੀ ਵਰਦੀ ਦਾ ਖ਼ਿਆਲ ਰੱਖਣਾ ਚਾਹੀਦਾ ਸੀ ਤੇ ਅਜਿਹਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ। ਸਰਨਾ ਨੇ ਕਿਹਾ ਕਿ ਉਸ ਦੀ ਵਰਦੀ ਦਾ ਖ਼ਿਆਲ ਕੰਗਨਾ ਨੂੰ ਰੱਖਣਾ ਚਾਹੀਦਾ ਸੀ। ਉਸ ਨੂੰ ਕੁਲਵਿੰਦਰ ਦੀ ਗੱਲ ਮੰਨਣੀ ਚਾਹੀਦੀ ਸੀ, ਖਾਲਿਸਤਾਨੀ ਕਹਿਣਾ ਸਹੀ ਨਹੀਂ ਸੀ। ਇਸ ਤੋਂ ਬਾਅਦ ਕੁਲਵਿੰਦਰ ਨੇ ਜੋ ਕੀਤਾ, ਉਸ ਨੂੰ ਸਰਨਾ ਨੇ ਬਿਲਕੁਲ ਸਹੀ ਦੱਸਿਆ।

ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਦੋਵਾਂ ਸੂਬਿਆਂ 'ਚ ਮਾਹੌਲ ਤਣਾਅਪੂਰਨ ਨਾ ਬਣੇ, ਇਸ ਲਈ ਅਜਿਹੀਆਂ ਘਟਨਾਵਾਂ ਫੌਰਨ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸੁੱਖੂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਦੇ ਜ਼ਿੰਮੇਦਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਸਮਾਂ ਸ਼ਾਂਤੀਪੂਰਵਕ ਰਹੇ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਚਮਕਿਆ ਭਾਰਤ ਦਾ 'Golden Boy', ਪਾਵੋ ਨੂਰਮੀ ਖੇਡਾਂ 'ਚ ਜਿੱਤਿਆ ਸੋਨ ਤਮਗਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News