ਹਿਮਾਚਲ ਦੇ ਸਾਬਕਾ CM ਜੈ ਰਾਮ ਠਾਕੁਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ, ਚੜ੍ਹਦੀਕਲਾਂ ਦੀ ਕੀਤੀ ਅਰਦਾਸ

Thursday, Sep 24, 2026 - 04:44 PM (IST)

ਹਿਮਾਚਲ ਦੇ ਸਾਬਕਾ CM ਜੈ ਰਾਮ ਠਾਕੁਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ, ਚੜ੍ਹਦੀਕਲਾਂ ਦੀ ਕੀਤੀ ਅਰਦਾਸ

ਰੂਪਨਗਰ (ਰੂਪਨਗਰ)- ਰੂਪਨਗਰ ਵਿਖੇ 'ਨਸ਼ਾ ਮੁਕਤ ਪੰਜਾਬ ਯਾਤਰਾ' ਦੀ ਸ਼ੁਰੂਆਤ ਸ੍ਰੀ ਆਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੀਡਰਸ਼ਿਪ ਵੱਲੋਂ ਨਤਮਸਤਕ ਹੋਣ ਉਪਰੰਤ ਹੋਈ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ 'ਚ ਆਪਸੀ ਭਾਈਚਾਰਕ ਸਾਂਝ ਕਾਇਮ ਰਹਿਣ ਅਤੇ ਪੰਜਾਬ ਦੇ ਨਸ਼ਾ ਮੁਕਤ ਹੋਣ ਦੀ ਅਰਦਾਸ ਕੀਤੀ।

PunjabKesari

ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼, ਪੰਜਾਬ ਦਾ ਛੋਟਾ ਭਰਾ ਹੈ ਅਤੇ ਦੋਵਾਂ ਰਾਜਾਂ ਵਿਚਾਲੇ ਆਪਸੀ ਪਿਆਰ, ਮੁਹੱਬਤ ਅਤੇ ਗੂੜ੍ਹੀਆਂ ਰਿਸ਼ਤੇਦਾਰੀਆਂ ਹਨ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ, ਇਸ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਵਿੱਚ ਫੈਲੇ ਨਸ਼ਿਆਂ ਦਾ ਜਲਦ ਖ਼ਾਤਮਾ ਹੋਵੇਗਾ, ਜਿਸ ਨਾਲ ਨਾ ਸਿਰਫ਼ ਨਸ਼ਾ ਖ਼ਤਮ ਹੋਵੇਗਾ ਸਗੋਂ ਗੈਂਗਸਟਰਵਾਦ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਵੀ ਠੱਲ੍ਹ ਪਵੇਗੀ।

ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

PunjabKesari

ਪੰਜਾਬ ਅਤੇ ਹਿਮਾਚਲ ਸਰਹੱਦ 'ਤੇ ਲਗਾਏ ਜਾ ਰਹੇ ਐਂਟਰੀ ਟੈਕਸ ਦੇ ਮੁੱਦੇ 'ਤੇ ਬੋਲਦੇ ਉਨ੍ਹਾਂ ਕਿਹਾ ਕਿ ਟੈਕਸ ਵਧਾਉਣ ਤੋਂ ਬਾਅਦ ਲਗਾਤਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਇਹ ਟੈਕਸ ਬਿਲਕੁਲ ਨਾ-ਮਾਤਰ ਸੀ ਪਰ ਮੌਜੂਦਾ ਸਰਕਾਰ ਨੇ ਇਸ ਨੂੰ ਦੁੱਗਣੇ ਤੋਂ ਵੀ ਵੱਧ ਕਰ ਦਿੱਤਾ ਹੈ। ਇਸ ਨਾਲ ਨਾ ਤਾਂ ਕੋਈ ਖ਼ਾਸ ਰੈਵੇਨਿਊ (ਮਾਲੀਆ) ਇਕੱਠਾ ਹੋ ਰਿਹਾ ਹੈ ਅਤੇ ਉਲਟਾ ਦੋਵਾਂ ਰਾਜਾਂ ਦੇ ਆਪਸੀ ਭਾਈਚਾਰਕ ਪਿਆਰ 'ਚ ਫਿੱਕ ਪੈ ਰਹੀ ਹੈ।

PunjabKesari

ਇਹ ਵੀ ਪੜ੍ਹੋ- ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਮੰਦਿਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


 


author

shivani attri

Content Editor

Related News