ਸਿਆਸੀ ਫ਼ਾਇਦੇ ਲਈ ਨੌਜਵਾਨਾਂ ਨੂੰ ਭੜਕਾਉਣਾ ਬੰਦ ਕਰਨ ਪਰਮਜੀਤ ਸਰਨਾ : ਕਾਲਕਾ, ਕਾਹਲੋਂ
Tuesday, Sep 15, 2026 - 06:43 AM (IST)
ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੂੰ ਆਖਿਆ ਹੈ ਕਿ ਉਹ ਆਪਣੇ ਨਿੱਜੀ ਸਿਆਸੀ ਫਾਇਦੇ ਵਾਸਤੇ ਨੌਜਵਾਨਾਂ ਨੂੰ ਭੜਕਾਉਦਾ ਬੰਦ ਕਰਨ ਅਤੇ ਜਦੋਂ ਵੀ ਸਰਨਾ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਦੂਜਿਆਂ ਦੇ ਮੋਢੇ ਆਪਣੇ ਨਿੱਜੀ ਲਾਭ ਵਾਸਤੇ ਵਰਤਣ ਲੱਗ ਲੈਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇ ਚੇਅਰਮੈਨ ਐੱਮ. ਪੀ. ਐੱਸ. ਚੱਢਾ ਅਤੇ ਖ਼ਜ਼ਾਨਚੀ ਤੇ ਗਵਰਨਿੰਗ ਬਾਡੀ ਮੈਂਬਰ ਗੁਰਵਿੰਦਰਪਾਲ ਸਿੰਘ ਰਾਜੂ ਦੀ ਹਾਜ਼ਰੀ ਵਿਚ ਸੰਬੋਧਨ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਉਹ ਵੇਖ ਕੇ ਹੈਰਾਨ ਹਨ ਕਿ ਕਿਵੇਂ ਇਕ 85 ਸਾਲ ਦਾ ਬਜ਼ੁਰਗ ਆਪਣੇ ਸਿਆਸੀ ਫਾਇਦੇ ਵਾਸਤੇ ਕਾਲਜ ਦੇ ਮਾਸੂਮ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ-ਜਦੋਂ ਵੀ ਸਰਨਾ ਕਮੇਟੀ ਦੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਧਰਨਿਆਂ ਵਿਚ ਇਹ ਬਿਆਨ ਦਿੰਦੇ ਹਨ ਕਿ ਕਮੇਟੀ ਦਾ ਬੇੜਾ ਗਰਕ ਹੋਇਆ ਹੈ।
ਇਹ ਵੀ ਪੜ੍ਹੋ : ਰਾਜਸਥਾਨ ਨਿਗਮ ਚੋਣਾਂ : 9,900 ਵਾਰਡਾਂ 'ਚੋਂ 4,026 'ਤੇ ਭਾਜਪਾ ਦੀ ਜਿੱਤ, ਕਾਂਗਰਸ ਨੂੰ ਮਿਲੀਆਂ 3,438 ਸੀਟਾਂ
ਉਹਨਾਂ ਕਿਹਾ ਕਿ ਇਹ ਇਕ ਅਟੱਲ ਸੱਚਾਈ ਹੈ ਕਿ ਸਰਨਾ ਨੇ ਪਹਿਲਾਂ ਸਾਨੂੰ ਆਪਣੀ ਸਿਆਸਤ ਦੀ ਪੌੜੀ ਵਜੋਂ ਵਰਤਿਆ ਤੇ ਸਾਨੂੰ ਭੜਕਾ ਕੇ ਹਮੇਸ਼ਾ ਸਿਆਸਤ ਕੀਤੀ ਤੇ ਹੁਣ ਉਹ ਨਵੀਂ ਪੀੜੀ ਨੂੰ ਵਰਤ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਸਰਨਾ ਨੇ ਨੌਜਵਾਨਾਂ ਨੂੰ ਭੜਕਾ ਕੇ ਕਾਲਜ ਦਾ ਗੇਟ ਵੀ ਤੋੜਿਆ ਤੇ ਗਵਰਨਿੰਗ ਬਾਡੀ ਦੇ ਮੈਂਬਰਾਂ ਨੂੰ ਕਾਲਜ ਵਿਚ ਦਾਖਲ ਹੋਣ ਤੋਂ ਵੀ ਰੋਕਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਐੱਮ. ਪੀ. ਐੱਸ. ਚੱਢਾ ਤੇ ਖ਼ਜ਼ਾਨਚੀ ਤੇ ਗਵਰਨਿੰਗ ਬਾਡੀ ਮੈਂਬਰ ਗੁਰਵਿੰਦਰਪਾਲ ਸਿੰਘ ਰਾਜੂ ਨੇ ਦੱਸਿਆ ਕਿ ਕਾਲਜ ਵਿਚ ਵਿਦਿਆਰਥੀ ਚੋਣਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀ ਕਦੇ ਵੀ ਕੋਈ ਭੂਮਿਕਾ ਨਹੀਂ ਹੁੰਦੀ ਸਗੋਂ ਇਹਨਾਂ ਚੋਣਾਂ ਵਾਸਤੇ ਇਕ ਸਕਰੂਟਨੀ ਕਮੇਟੀ ਬਣਾਈ ਜਾਂਦੀ ਹੈ ਜੋ ਚੋਣਾਂ ਸਬੰਧੀ ਸਾਰੇ ਫੈਸਲੇ ਲੈਂਦੀ ਹੈ। ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਸਰਨਾ ਨੇ ਮਾਸੂਮ ਨੌਜਵਾਨਾਂ ਨੂੰ ਮੋਹਰਾ ਬਣਾ ਕੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਸਰਨਾ ਦੀ ਆਦਤ ਹੋ ਚੁੱਕੀ ਹੈ, ਜਿਥੇ ਕਿਤੇ ਹਾਰ ਨਜ਼ਰ ਆਉਂਦੀ ਹੋਵੇ, ਉਥੇ ਹੀ ਰੌਲਾ ਪਾ ਕੇ ਬੈਠ ਜਾਂਦੇ ਹਨ। ਉਹਨਾਂ ਕਿਹਾ ਕਿ 2022 ਵਿਚ ਇਸੇ ਗੁਰਦੁਆਰਾ ਕਮੇਟੀ ਦੀ ਚੋਣ ਵੇਲੇ ਬੈਲਟ ਬਕਸੇ ’ਤੇ 22 ਘੰਟੇ ਕਬਜ਼ਾ ਸਰਨਾ ਕਰ ਕੇ ਬੈਠੇ ਰਹੇ, ਇਸ ਮਗਰੋਂ ਰਾਤ 11 ਵਜੇ ਵੋਟਿੰਗ ਹੋਈ।
ਇਹ ਵੀ ਪੜ੍ਹੋ : ਗੱਡੀ 'ਚੋਂ ਧੂੰਆਂ ਨਿਕਲਣ 'ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ ਲੈਪਟੋਪ ਵਾਲਾ ਬੈਗ ਹੋ ਗਿਆ ਚੋਰੀ
ਉਨ੍ਹਾਂ ਕਿਹਾ ਕਿ ਜਦੋਂ ਮੱਧਕਾਲੀ ਚੋਣਾਂ ਦੀ ਵਾਰੀ ਆਈ ਤਾਂ ਉਹਨਾਂ ਕੋਲ ਮੈਂਬਰਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਉਸਨੂੰ ਚੋਣ ਨੂੰ ਵੀ ਉਹਨਾਂ ਗੈਰ ਸੰਵਿਧਾਨਕ ਕਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਇਹ ਸਮਝ ਲੈਣ ਕਿ ਸਾਡੇ ਲਈ ਸਾਰੇ ਬੱਚੇ ਇਕ ਬਰਾਬਰ ਹਨ। ਅਸੀਂ ਕਦੇ ਵੀ ਕਿਸੇ ਵੀ ਵਿਦਿਆਰਥੀ ਨਾਲ ਧੱਕਾ ਨਹੀਂ ਕਰ ਸਕਦੇ ਤੇ ਸਭ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸਰਨਾ ਤੇ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ.ਕੇ. ਦਾ ਇਕ ਨੁਕਾਤੀ ਏਜੰਡਾ ਘਟੀਆ ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨਾ ਹੈ ਤੇ ਇਹ ਗੱਲ ਸਾਰੀ ਸੰਗਤ ਵੇਖ ਰਹੀ ਹੈ ਜਿਸਦਾ ਜਵਾਬ ਆਉਂਦੇ ਸਮੇਂ ਵਿਚ ਸੰਗਤ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
