''ਪਾਪਾ ਨੇ ਰਾਮ ਮੰਦਰ ਲਈ ਜਾਨ ਦਿੱਤੀ ਸੀ, ਸਾਨੂੰ ਵੀ ਮਿਲੇ ਭੂਮੀ ਪੂਜਨ ''ਚ ਸੱਦਾ''

07/23/2020 7:40:23 PM

ਮੁਜੱਫਰਪੁਰ - ਅਯੁੱਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ 5 ਅਗਸਤ ਨੂੰ ਰੱਖਿਆ ਜਾ ਰਿਹਾ ਹੈ। ਅਜਿਹੇ 'ਚ ਰਾਮ ਮੰਦਰ ਅੰਦੋਲਨ 'ਚ ਜਾਨ ਗੁਆ ਚੁੱਕੇ ਬਿਹਾਰ ਦੇ ਸੰਜੈ ਕੁਮਾਰ ਦੇ ਪਰਿਵਾਰ ਨੂੰ ਉਮੀਦ ਹੈ ਕਿ ਭੂਮੀ ਪੂਜਨ ਲਈ ਉਨ੍ਹਾਂ ਨੂੰ ਸੱਦਾ ਜ਼ਰੂਰ ਮਿਲੇਗਾ। ਸੰਜੈ ਦੇ ਪਰਿਵਾਰ ਦੇ ਲੋਕਾਂ ਨੂੰ ਸੱਦਾ ਆਉਣ ਦਾ ਇੰਤਜਾਰ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੰਦਰ  ਅੰਦੋਲਨ 'ਚ ਜਾਨ ਗੁਆਉਣ ਵਾਲੇ ਲੋਕਾਂ ਦੇ ਸ਼ਿਲਾਪੱਟ ਵੀ ਮੰਦਰ ਪਰਿਸਰ 'ਚ ਕਿਤੇ ਲਗਾਏ ਜਾਣ।

ਦੱਸ ਦਈਏ ਕਿ 2 ਨਵੰਬਰ 1990 ਦੇ ਦਿਨ 5 ਹਜ਼ਾਰ ਕਾਰ ਸੇਵਕਾਂ ਦਾ ਜੱਥਾ ਮੰਦਰ ਵੱਲ ਵੱਧ ਰਿਹਾ ਸੀ। ਹਨੂੰਮਾਨ ਗੜ੍ਹੀ ਕੋਲ ਪਿੱਛਿਓ ਯੂ.ਪੀ. ਪੁਲਸ ਨੇ ਗੋਲੀਆਂ ਚਲਾ ਦਿੱਤੀਆਂ ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਉਸ 'ਚ ਇੱਕ ਮੁਜੱਫਰਪੁਰ ਜ਼ਿਲ੍ਹੇ ਦੇ ਸਾਇਨ ਪਿੰਡ  ਦੇ ਸੰਜੈ ਕੁਮਾਰ ਸਿੰਘ ਵੀ ਸਨ। ਸੰਜੈ ਕੁਮਾਰ ਪੁਲਸ ਦੀ ਗੋਲੀ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਸੰਜੈ ਆਪਣੇ ਪਰਿਵਾਰ ਦੇ ਇਕਲੌਤੇ ਬੇਟੇ ਸਨ ਅਤੇ ਵਿਧਵਾ ਬਜ਼ੁਰਗ ਮਾਂ ਅਤੇ ਦੋ ਮਾਸੂਮ ਬੱਚਿਆਂ ਦਾ ਜੀਵਨ ਚਲਾਉਂਦੇ ਸਨ। ਸੰਜੈ ਦੀ ਮੌਤ ਨਾਲ ਪਰਿਵਾਰ ਕਾਫ਼ੀ ਪ੍ਰਭਾਵਿਤ ਹੋ ਗਿਆ, ਕਿਉਂਕਿ ਦੋਵਾਂ ਬੱਚਿਆਂ ਦੀ ਉਮਰ ਕਾਫ਼ੀ ਘੱਟ ਸੀ। ਪਹਿਲੀ ਧੀ ਦੋ ਸਾਲ ਨੌਂ ਮਹੀਨੇ ਦੀ ਅਤੇ ਦੂਜੀ ਧੀ 45 ਦਿਨ ਦੀ ਹੀ ਸੀ।

ਸੰਜੈ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕਾਫ਼ੀ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਣਾ ਪਿਆ। ਸੰਜੈ ਦੀ ਵੱਡੀ ਧੀ ਸਮ੍ਰਿਤੀ ਸੰਜੈ ਨੇ ਸੱਦਾ ਨਹੀਂ ਮਿਲਣ ਦੀ ਗੱਲ ਕਹੀ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸੱਦਾ ਮਿਲਣਾ ਚਾਹੀਦਾ ਹੈ ਸੀ। ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਯਾਦ ਤਾਂ ਕਾਫ਼ੀ ਘੱਟ ਹੈ ਪਰ ਪਰਿਵਾਰ 'ਚ ਅਚਾਨਕ ਮਾਹੌਲ ਬਦਲ ਗਿਆ ਅਤੇ ਪਿਤਾ ਜੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕਾਫ਼ੀ ਸੰਘਰਸ਼ ਕਰਣਾ ਪਿਆ। ਅੱਜ ਕਾਫ਼ੀ ਖੁਸ਼ੀ ਹੋ ਰਹੀ ਹੈ ਕਿ ਪਿਤਾ ਜੀ ਦਾ ਸੁਫ਼ਨਾ, ਜਿਸ ਲਈ ਉਨ੍ਹਾਂ ਨੇ ਜਾਨ ਗੁਆਈ ਉਹ ਪੂਰਾ ਹੋ ਰਿਹਾ ਹੈ। ਧੀ ਨੇ ਕਿਹਾ ਕਿ ਮਾਂ ਜਿੰਦਾ ਹੁੰਦੀ ਤਾਂ ਹੋਰ ਖ਼ੁਸ਼ ਹੁੰਦੀ।


Inder Prajapati

Content Editor

Related News