12 ਸਾਲ ਇੰਤਰਾਜ਼ ਤੋਂ ਬਾਅਦ 101 ਸਾਲਾਂ ਬਜ਼ੁਰਗ ਪਾਕਿਸਤਾਨੀ ਔਰਤ ਬਣੀ ''ਭਾਰਤੀ''

01/12/2019 9:41:31 PM

ਜੋਧਪੁਰ— 100 ਸਾਲ ਤੋਂ ਉੱਤੇ ਦੀ ਪਾਕਿਸਤਾਨੀ ਹਿੰਦੂ ਜਮੂਨਾ ਬਾਈ ਲਈ ਸ਼ੁਕਰਵਾਰ ਦਾ ਦਿਨ ਪੂਰੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਬਣ ਗਿਆ ਕਿਉਂਕਿ ਇਸੇ ਦਿਨ ਉਸ ਨੂੰ 12 ਸਾਲ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਨਾਗਰਿਕਤਾ ਮਿਲੀ। ਮੈਜਿਸਟਰੇਟ ਨੇ ਦਾਅਵਾ ਕੀਤਾ ਹੈ ਕਿ ਜਮੂਨਾ ਭਾਈ ਸਭ ਤੋਂ ਬਜ਼ੁਰਗ ਮਹਿਲਾ ਹੈ ਜਿਸ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ। ਰਾਜਸਥਾਨ ਦੇ ਜੋਧਪੁਰ ਦੀ ਇਕ ਬਸਤੀ ਸੋਧਾ ਰੀ ਧਾਨੀ 'ਚ ਪਾਕਿਸਤਾਨ ਤੋਂ ਆ ਕੇ 6 ਹਿੰਦੂ ਪ੍ਰਵਾਸੀਆਂ ਦਾ ਪਰਿਵਾਰ ਰਹਿੰਦਾ ਹੈ। ਮਾਈ ਨੂੰ ਨਾਗਰਿਕਤਾ ਮਿਲਣ ਤੋਂ ਬਾਅਦ ਮਾਈ ਸਮੇਤ ਪੂਰੇ ਪਰਿਵਾਰ ਨੇ ਨੱਚ-ਗਾ ਕੇ ਜਸ਼ਨ ਮਨਾਇਆ। ਮਾਈ ਨੇ ਉਮੀਦ ਜਤਾਈ ਕਿ ਇਸੇ ਤਰ੍ਹਾਂ ਉਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਜਲਦੀ ਨਾਗਰਿਕਤਾ ਮਿਲ ਜਾਵੇਗੀ। 

ਜੋਧਪੁਰ ਦੇ ਏ.ਡੀ.ਐੱਮ. ਜਵਾਹਰ ਚੌਧਰੀ ਦਾ ਕਹਿਣਾ ਹੈ ਕਿ ਬਿਨੈਕਾਰ ਦਾ ਜਨਮ ਪੰਜਾਬ ਵੰਡ ਤੋਂ ਪਹਿਲਾਂ ਦਾ ਹੈ ਤੇ ਹੁਣ ਸ਼ੁਕਰਵਾਰ ਉਸ ਨੂੰ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਦੇ ਦਿੱਤਾ ਗਿਆ। ਸਥਾਨਕ ਪ੍ਰਸ਼ਾਸਨ ਵਲੋਂ ਇਸ ਪਰਿਵਾਰ ਨੂੰ ਇਕ ਦੋ ਕਮਰਿਆਂ ਵਾਲਾ ਘਰ ਦਿੱਤਾ ਗਿਆ ਹੈ।


KamalJeet Singh

Content Editor

Related News