ਨੌਗਾਮ ਸੈਕਟਰ ''ਚ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਪਾਕਿਸਤਾਨੀ ਹਥਿਆਰ

Friday, Jun 09, 2017 - 02:04 AM (IST)

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ ਕਾਰਵਾਈ 'ਚ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਇਨ੍ਹਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਵੀ ਬਰਾਮਦ ਹੋਇਆ ਹੈ। ਖਾਸ ਗੱਲ ਇਹ ਹੈ ਕਿ ਜਿਹੜਾ ਸਾਮਾਨ ਬਰਾਮਦ ਕੀਤਾ ਗਿਆ ਹੈ ਉਹ ਸਾਰਾ ਪਾਕਿਸਤਾਨ ਦਾ ਬਣਿਆ ਹੋਇਆ ਹੈ। ਉਨ੍ਹਾਂ ਸਾਮਾਨ 'ਚੋਂ ਹਥਿਆਰਾਂ ਦੇ ਨਾਲ-ਨਾਲ ਖਾਣ ਪੀਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ 'ਤੇ 'ਮੇਡ ਇਨ ਪਾਕਿਸਤਾਨ' ਦਾ ਸਟੀਕਰ ਲੱਗਾ ਹੋਇਆ ਹੈ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਅਕਸਰ ਅੱਤਵਾਦੀਆਂ ਨਾਲ ਸੰਬੰਧ ਹੋਣ ਦੀ ਗੱਲ ਨੂੰ ਲੈ ਕੇ ਇਨਕਾਰ ਕਰਦਾ ਰਿਹਾ ਹੈ ਪਰ ਜਦੋਂ ਵੀ ਕੋਈ ਅੱਤਵਾਦੀ ਮਾਰਿਆ ਜਾਂਦਾ ਹੈ ਤਾਂ ਉਸ ਕੋਲੋਂ 'ਮੇਡ ਇਨ ਪਾਕਿਸਤਾਨ' ਦਾ ਸਾਮਾਨ ਹੀ ਬਰਾਮਦ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ 'ਚ ਫੌਜ ਨੇ ਐੱਲ.ਓ.ਸੀ. ਤੇ ਸੱਤ ਅੱਤਵਾਦੀਆਂ ਨੂੰ ਢੇਰ ਕੀਤਾ ਹੈ।
ਫੌਜ ਨੇ ਚਾਰ ਅੱਤਵਾਦੀ ਮਾਛਿਲ 'ਚ ਅਤੇ ਵੀਰਵਾਰ ਨੂੰ ਨੌਗਾਮ 'ਚ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਦੋਹਾਂ ਥਾਂਵਾਂ 'ਤੇ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸੀ। ਸੁਰੱਥਿਆ ਬਲਾਂ ਦੇ ਜਵਾਨ ਮਾਛਿਲ 'ਚ ਜਦੋਂ ਜੰਗਲ ਦੇ ਅੰਦਰ ਵੜ੍ਹੇ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ 4 ਅੱਤਵਾਦੀਆਂ ਨੂੰ ਮਾਰ ਸੁੱਟਿਆ। ਜਿਸ 'ਚੋਂ ਸਿਰਫ ਤਿੰਨ ਲਾਸ਼ਾਂ ਹੀ ਬਰਾਮਦ ਹੋਈਆ। ਮਾਰੇ ਗਏ ਅੱਤਵਾਦੀਆਂ ਕੋਲੋਂ ਤਿੰਨ ਏ.ਕੇ.-47 ਰਾਇਫਲ, ਇਕ ਪਿਸਟਲ, ਤਿੰਨ ਜੀ.ਪੀ.ਐੱਸ., ਮੈਪ ਸ਼ੀਟ ਅਤੇ ਲੜਾਈ ੋਦੌਰਾਨ ਕੰਮ ਆਉਣ ਵਾਲੇ ਹੋਕ ਕਈ ਸਾਮਾਨ ਬਰਾਮਦ ਹੋਏ ਹਨ।


Related News