ਪਾਕਿ ਜਿੰਦਾਬਾਦ ਦੇ ਨਾਅਰੇ ਲਗਾਉਣ ''ਤੇ ਨੌਜਵਾਨ ਖਿਲਾਫ ਮਾਮਲਾ ਦਰਜ਼

Sunday, Feb 17, 2019 - 10:23 PM (IST)

ਪਾਕਿ ਜਿੰਦਾਬਾਦ ਦੇ ਨਾਅਰੇ ਲਗਾਉਣ ''ਤੇ ਨੌਜਵਾਨ ਖਿਲਾਫ ਮਾਮਲਾ ਦਰਜ਼

ਨਵੀਂ ਦਿੱਲੀ— ਗੋਰਖਪੁਰ ਮੰਡਲ ਦੇ ਬਸਤੀ ਜ਼ਿਲੇ ਦੇ ਪੁਲਵਾਮਾ ਅੱਤਵਾਦੀ ਹਮਲੇ ਖਿਲਾਫ ਕੱਢੇ ਜਾ ਰਹੇ ਮਾਰਚ ਦੌਰਾਨ ਕਥਿਤ ਰੂਪ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ 'ਤੇ ਐਤਵਾਰ ਨੂੰ ਇਕ ਨੌਜਵਾਨ ਨੂੰ ਭੀੜ 'ਚ ਲੋਕਾਂ ਨੇ ਕਾਫੀ ਕੁੱਟਿਆ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਦਸਤੀ ਜ਼ਿਲੇ ਦੇ ਸਿਵਲ ਲਾਈਸ ਇਲਾਕੇ 'ਚ ਪੁਲਵਾਮਾ ਅੱਤਵਾਦੀ ਹਮਲੇ ਖਿਲਾਫ ਸ਼ਨੀਵਾਰ ਨੂੰ ਬੇਗਮ ਖੈਡ ਇੰਟਰ ਕਾਲਜ ਦੀਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਾਰਚ ਕੱਢੀ ਜਾ ਰਹੀ ਸੀ। ਦੋਸ਼ ਹੈ ਕਿ ਇਸ ਦੌਰਾਨ ਖਾਲਿਦ ਨਾਮਕ ਨੌਜਵਾਨ ਨੇ 'ਪਾਕਿਸਤਾਨ ਜਿੰਬਾਦਾ' ਅਤੇ 'ਹਿੰਦੁਸਤਾਨ ਮੁਰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਸ 'ਤੇ ਇੱਥੇ ਮੌਜੂਦ ਭੀੜ ਨੇ ਉਸ ਨੂੰ ਕਾਫੀ ਕੁੱਟਿਆ। ਬਾਅਦ 'ਚ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਸੂਤਰਾਂ ਦੇ ਮੁਤਾਬਕ ਖਾਲਿਦ ਨੇ ਮਾਰਚ 'ਚ ਸ਼ਾਮਲ ਵਿਦਿਆਰਥਣਾਂ ਨਾਲ ਪਾਕਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਣ ਨੂੰ ਕਿਹਾ। ਜਦੋਂ ਵਿਦਿਆਰਥਣਾਂ ਨੇ ਉਸ 'ਤੇ ਕੋਈ ਧਿਆਨ ਨਹੀਂ ਦਿੱਤਾ ਅਤੇ ਉਹ ਖੁਦ ਨਾਅਰੇ ਲਗਾਉਣ ਲੱਗਿਆ। ਖਾਲਿਦ ਖਿਲਾਫ ਸੁਸੰਗਤ ਧਾਰਾਵਾਂ 'ਚ ਮੁਕੱਦਮਾ ਕਰਜ਼ ਕਰ ਗਿਆ ਹੈ।


Related News