ਪਾਕਿ ਨੇ ਰਾਕੇਟ ਲਾਂਚਰ ਰਾਹੀਂ ਫੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ

Wednesday, Feb 06, 2019 - 01:25 AM (IST)

ਪਾਕਿ ਨੇ ਰਾਕੇਟ ਲਾਂਚਰ ਰਾਹੀਂ ਫੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ

ਪੁੰਛ, (ਧਨੁਜ)– ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਫੌਜੀ ਕੈਂਪ ’ਤੇ ਰਾਕੇਟ ਲਾਂਚਰ ਨਾਲ 2 ਗੋਲੇ ਦਾਗ ਕੇ ਪਾਕਿਸਤਾਨ ਵਲੋਂ ਮੰਗਲਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। 

ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਵਾਨਾਂ ਵਲੋਂ ਸਰਹੱਦ ਦੇ  ਦੋਵਾਂ ਪਾਸਿਆਂ ’ਚ ਜਾਨ-ਮਾਲ ਦੀ  ਸੁਰੱਖਿਆ ਅਤੇ ਪਾਕਿਸਤਾਨ ਵਿਚ ਮਨਾਏ ਗਏ ‘ਕਸ਼ਮੀਰ ਇਕਮੁੱਠਤਾ ਦਿਵਸ’ ਨੂੰ ਧਿਆਨ ਵਿਚ ਰੱਖਦਿਆਂ ਜਵਾਬੀ ਕਾਰਵਾਈ ਨਹੀਂ ਕੀਤੀ ਗਈ। ਸਵੇਰੇ 10.30 ਵਜੇ ਉਕਤ ਗੋਲੇ ਦਾਗੇ ਗਏ। ਪਿੰਡ ਸਲੋਤਰੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਇਨ੍ਹਾਂ ਗੋਲਿਆਂ ਕਾਰਨ ਕੁਝ ਨੁਕਸਾਨ ਹੋਇਆ। 


author

KamalJeet Singh

Content Editor

Related News