ਬਾਰਡਰ ''ਤੇ ਭਾਰਤ ਦੀ ਕਾਰਵਾਈ ਨਾਲ ਡਰਿਆ ਪਾਕਿਸਤਾਨ, ਕਈ ਸੈਨਿਕ ਢੇਰ

02/23/2018 5:41:08 PM

ਨਵੀਂ ਦਿੱਲੀ— ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਅਤੇ ਘੁਸਪੈਠ ਦਾ ਅੱਜ ਭਾਰਤੀ ਜਵਾਨਾਂ ਨੇ ਮੂੰਹਤੋੜ ਜਵਾਬ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ 'ਚ ਕਈ ਸੈਨਿਕਾਂ ਨੂੰ ਢੇਰ ਹੋਣ ਦੀ ਖ਼ਬਰ ਹੈ। ਇਸ ਨਾਲ ਘੱਟੋ-ਘੱਟ ਚਾਰ ਪੋਸਟ ਤਬਾਹ ਹੋ ਗਏ ਹਨ। ਜਿਥੋ ਉਹ ਘੁਸਪੈਠੀਆਂ ਦੀ ਮਦਦ ਕਰਦੇ ਸਨ।
ਪਾਕਿਸਤਾਨ ਨੇ ਕਸ਼ਮੀਰ 'ਚ ਜੰਗਬੰਦੀ ਦੀ ਕੀਤੀ ਉਲੰਘਣਾ
ਇਸ ਨਾਲ ਹੀ ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਨੇ ਬਗੈਰ ਕਿਸੇ ਉਕਸਾਏ ਦੇ ਜੰਗਬੰਦੀ ਦਾ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ਨਜ਼ਦੀਕ ਕਲ ਰਾਤ ਉੱਤਰ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕਰਨਾਹ ਸੈਕਟਰ ਦੀਆਂ ਅਗਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਸੂਤਰਾਂ ਨੇ ਅੱਜ ਦੱਸਿਆ ਕਿ ਪਾਕਿਸਤਾਨ ਵੱਲੋ ਕੀਤੀ ਗਈ, ਇਸ ਗੋਲੀਬਾਰੀ 'ਚ ਕਿਸੇ ਦਾ ਜਾਨੀ ਨੁਕਸਾਨ ਜਾਂ ਸੰਪਤੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਭਾਰਤੀ ਫੌਜ ਨੇ ਵੀ ਇਸ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ।


Related News