ਜਾਧਵ ਦੀ ਮਾਂ ਨੂੰ ਵੀਜ਼ਾ ਨਹੀਂ ਦੇ ਰਿਹਾ ਪਾਕਿ, ਸੁਸ਼ਮਾ ਦੀ ਅਪੀਲ ਨੂੰ ਕੀਤਾ ਨਜ਼ਰ ਅੰਦਾਜ਼

Monday, Jul 10, 2017 - 12:49 PM (IST)

ਇਸਲਾਮਾਬਾਦ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵੱਲੋਂ ਸ਼ਿਸ਼ਟਾਚਾਰ ਦੀ ਕਮੀ ਦਿਖਾਏ ਜਾਣ ਉੱਤੇ ਸੋਮਵਾਰ ਨੂੰ ਨਿਰਾਸ਼ਾ ਜਾਹਰ ਕੀਤੀ। ਅਜ਼ੀਜ਼ ਨੇ ਕੁਲਭੂਸ਼ਣ ਯਾਦਵ ਦੀ ਮਾਂ ਨੂੰ ਪਾਕਿਸਤਾਨ ਦਾ ਵੀਜ਼ਾ ਦੇਣ ਸੰਬੰਧੀ ਸੁਸ਼ਮਾ ਦੇ ਨਿੱਜੀ ਪੱਤਰ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੇ ਅਜ਼ੀਜ਼ ਨੂੰ ਭਰੋਸਾ ਦਵਾਇਆ ਕਿ ਜੇ ਕੋਈ ਪਾਕਿਸਤਾਨੀ ਨਾਗਰਿਕ ਭਾਰਤ ਆਉਣ ਲਈ ਉਨ੍ਹਾਂ ਦੀ ਸਿਫਾਰਿਸ਼ ਉੱਤੇ ਮੈਡੀਕਲ ਵੀਜ਼ਾ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਤੁਰੰਤ ਵੀਜ਼ਾ ਦਿੱਤਾ ਜਾਵੇਗਾ। 
ਸੁਸ਼ਮਾ ਨੇ ਕਈ ਟਵੀਟ ਕਰ ਕੇ ਕਿਹਾ,'' ਭਾਰਤ ਵਿਚ ਆਪਣੇ ਇਲਾਜ ਲਈ ਵੀਜ਼ਾ ਦੀ ਮੰਗ ਕਰਨ ਵਾਲੇ ਸਾਰੇ ਪਾਕਿਸਤਾਨੀ ਨਾਗਰਿਕਾਂ ਪ੍ਰਤੀ ਮੇਰੀ ਹਮਦਰਦੀ ਹੈ। ਸਾਡੇ ਲਈ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਮਨਜ਼ੂਰੀ ਦੇਣ ਸੰਬੰਧੀ ਉਨ੍ਹਾਂ ਦੀ ਸਿਫਾਰਿਸ਼ ਜ਼ਰੂਰੀ ਹੈ।'' ਉਨ੍ਹਾਂ ਨੇ ਕਿਹਾ ਕਿ ਭਾਰਤੀ ਨਾਗਰਿਕ ਅਵੰਤਿਕਾ ਜਾਧਵ ਦੀ ਵੀਜ਼ਾ ਅਰਜ਼ੀ ਲੰਬਤ ਹੈ, ਜੋ ਪਾਕਿਸਤਾਨ ਵਿਚ ਆਪਣੇ ਬੇਟੇ ਨੂੰ ਮਿਲਣਾ ਚਾਹੁੰਦੀ ਹੈ। ਉਨ੍ਹਾਂ ਨੇ ਟਵੀਟ ਕੀਤਾ,'' ਪਾਕਿਸਤਾਨ ਜਾਣ ਲਈ ਉਨ੍ਹਾਂ ਦੇ (ਅਵੰਤਿਕਾ ਦੇ) ਵੀਜ਼ਾ ਦੀ ਮਨਜ਼ੂਰੀ ਲਈ ਮੈਂ ਨਿੱਜੀ ਤੌਰ ਉੱਤੇ ਸ਼੍ਰੀਮਾਨ ਸਰਤਾਜ ਅਜ਼ੀਜ਼ ਨੂੰ ਪੱਤਰ ਲਿਖਿਆ। ਪਰ ਸ਼੍ਰੀਮਾਨ ਅਜ਼ੀਜ਼ ਨੇ ਮੇਰੇ ਪੱਤਰ ਉੱਤੇ ਧਿਆਨ ਦੇਣ ਤੱਕ ਦਾ ਸ਼ਿਸ਼ਟਾਚਾਰ ਨਹੀਂ ਦਿਖਾਇਆ।'' ਜਾਧਵ (46) ਨੂੰ ਬੀਤੇ ਸਾਲ ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਵਿਚ ਕਥਿਤ ਤੌਰ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪਾਕਿਸਤਾਨੀ ਸੈਨਿਕ ਅਦਾਲਤ ਨੇ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ।


Related News