ਪਾਕਿਸਤਾਨੀ ਫੌਜ ਦੇ ਵਿਗੜੇ ਬੋਲ, ਕਿਹਾ- ਭਾਰਤ 5 ਰਾਫੇਲ ਲਿਆਏ ਜਾਂ 500, ਅਸੀਂ ਤਿਆਰ ਹਾਂ
Friday, Aug 14, 2020 - 03:01 PM (IST)
ਇਸਲਾਮਾਬਾਦ : ਭਾਰਤੀ ਹਵਾਈ ਫੌਜ ਨੂੰ ਰਾਫੇਲ ਲੜਾਕੂ ਜਹਾਜ਼ ਦੀ ਤਾਕਤ ਮਿਲਣ ਦੇ ਬਾਅਦ ਤੋਂ ਹੀ ਪਾਕਿਸਤਾਨੀ ਫੌਜ ਬੌਖਲਾਈ ਹੋਈ ਹੈ। ਵੀਰਵਾਰ ਨੂੰ ਪਾਕਿਸਤਾਨੀ ਫੌਜ ਨੇ ਕਿਹਾ ਕਿ ਭਾਰਤ 5 ਰਾਫੇਲ ਲੈ ਆਏ ਜਾਂ 500 ਸਾਨੂੰ ਇਸ ਤੋਂ ਕੋਈ ਫਰਕ ਪੈਣ ਵਾਲਾ ਨਹੀਂ ਹੈ, ਅਸੀ ਪੂਰੀ ਤਰ੍ਹਾਂ ਤਿਆਰ ਹਾਂ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਕਿਹਾ ਹੈ ਕਿ ਭਾਰਤ ਰਾਫੇਲ ਲਿਆਏ ਜਾਂ ਐਸ-400, ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ, ਅਸੀਂ ਹਮਲਾਵਰ ਤਰੀਕੇ ਨਾਲ ਜਵਾਬ ਦੇਣ ਲਈ ਤਿਆਰ ਹਾਂ।
ਇਹ ਵੀ ਪੜ੍ਹੋ: ਇਕ ਵਾਰ ਫਿਰ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੀਂ ਕੀਮਤ
ਡਾਨ ਨਿਊਜ਼ ਵਿਚ ਛੱਪੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਇਸ ਬਿਆਨ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਟਵੀਟ ਦਾ ਜਵਾਬ ਮੰਨਿਆ ਜਾ ਰਿਹਾ ਹੈ। ਰਾਫੇਲ ਆਉਣ ਦੇ ਬਾਅਦ ਰਾਜਨਾਥ ਸਿੰਘ ਨੇ ਟਵੀਟ ਕੀਤਾ ਸੀ ਕਿ ਇਸ ਤੋਂ ਉਨ੍ਹਾਂ ਦੀ ਚਿੰਤਾ ਵਧਣੀ ਚਾਹੀਦੀ ਹੈ ਜੋ ਭਾਰਤ ਦੀ ਅਖੰਡਤਾ ਅਤੇ ਪ੍ਰ੍ਰਭੂਸੱਤਾ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਪਾਕਿਸਤਾਨ ਦੇ ਆਜ਼ਾਦੀ ਦਿਵਸ (14 ਅਗਸਤ) ਤੋਂ ਇਕ ਦਿਨ ਪਹਿਲਾਂ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਮੇਜਰ ਜਨਰਲ ਇਫਤਿਖਾਰ ਨੇ ਰਾਫੇਲ, ਭਾਰਤ ਦੇ ਵੱਧਦੇ ਰੱਖਿਆ ਬਜਟ, ਕਸ਼ਮੀਰ, ਜੰਗਬੰਦੀ ਦੀ ਉਲੰਘਣਾ ਅਤੇ ਪਾਕਿਸਤਾਨ-ਸਊਦੀ ਅਰਬ ਦੇ ਸਬੰਧਾਂ ਸਮੇਤ ਕਈ ਅਹਿਮ ਮੁੱਦਿਆਂ 'ਤੇ ਗੱਲ ਕੀਤੀ। ਇਫਤਿਖਾਰ ਨੇ ਕਿਹਾ, ਪਾਕਿਸਤਾਨ ਭਾਰਤ ਦੇ ਵੱਧਦੇ ਫੌਜੀ ਖਰਚੇ ਅਤੇ ਰੱਖਿਆ ਬਜਟ ਨੂੰ ਲੈ ਕੇ ਪਰੇਸ਼ਾਨ ਹੈ ਪਰ ਉਹ ਕਿਸੇ ਵੀ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ। ਬਾਵਜੂਦ ਇਸ ਦੇ ਕਿ ਭਾਰਤ ਨੇ ਹਾਲ ਹੀ ਵਿਚ ਫ਼ਰਾਂਸ ਤੋਂ ਰਾਫੇਲ ਫਾਈਟਰ ਜੈਟਸ ਲਏ ਹਨ।
ਇਹ ਵੀ ਪੜ੍ਹੋ: ਇੱਥੇ ਨਿਊਡ ਹੋ ਕੇ ਨੱਚਦੀਆਂ ਹਨ ਕੁਆਰੀਆਂ ਕੁੜੀਆਂ, ਫਿਰ ਇਨ੍ਹਾਂ 'ਚੋਂ ਰਾਜਾ ਚੁਣਦਾ ਹੈ ਰਾਣੀ
ਭਾਰਤ ਦੀ ਮਜਬੂਤ ਹੁੰਦੀ ਫੌਜ ਤੋਂ ਘਬਰਾਇਆ ਪਾਕਿਸਤਾਨ ਰਾਫੇਲ ਤੋਂ ਪਾਕਿਸਤਾਨ ਲਈ ਪੈਦਾ ਹੋਏ ਖ਼ਤਰੇ ਨਾਲ ਜੁੜੇ ਸਵਾਲ 'ਤੇ ਮੇਜਰ ਜਨਰਲ ਇਫਤਿਖਾਰ ਨੇ ਕਿਹਾ, ਭਾਰਤ ਫੌਜ 'ਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਖਰਚ ਕਰ ਰਿਹਾ ਹੈ। ਉਹ ਹਥਿਆਰਾਂ ਦੀ ਦੋੜ ਵਿਚ ਸ਼ਾਮਲ ਹੈ। ਫ਼ਰਾਂਸ ਤੋਂ ਲੈ ਕੇ ਭਾਰਤ ਤੱਕ ਜਿਸ ਤਰ੍ਹਾਂ 5 ਰਾਫੇਲ ਦੀ ਯਾਤਰਾ ਨੂੰ ਕਵਰ ਕੀਤਾ ਗਿਆ, ਉਹ ਉਨ੍ਹਾਂ ਦੀ ਅਸੁਰੱਖਿਆ ਦੇ ਪੱਧਰ ਨੂੰ ਦਿਖਾਉਂਦਾ ਹੈ। ਇਸ ਦੇ ਬਾਵਜੂਦ ਚਾਹੇ ਉਹ 5 ਰਾਫੇਲ ਖ਼ਰੀਦੇ ਜਾਂ 500 ਸਾਨੂੰ ਕੋਈ ਚਿੰਤਾ ਨਹੀਂ। ਅਸੀ ਬਿਲਕੁੱਲ ਤਿਆਰ ਹਾਂ ਅਤੇ ਸਾਨੂੰ ਸਾਡੀ ਸਮਰਥਾਵਾਂ 'ਤੇ ਕੋਈ ਸ਼ੱਕ ਨਹੀਂ। ਇਸ ਦੇ ਆਉਣ ਨਾਲ ਕੋਈ ਖ਼ਾਸ ਫਰਕ ਨਹੀਂ ਪੈਣ ਵਾਲਾ ਹੈ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ 'ਤੇ ਰੂਸ ਦਾ WHO ਨੂੰ ਜਵਾਬ- ਮੁਕਾਬਲੇਬਾਜ਼ੀ ਤੋਂ ਨਾ ਡਰੋ
ਇਫਤਿਖਾਰ ਨੇ ਕਿਹਾ, 'ਸਾਡੇ ਮੁਕਾਬਲੇ ਉਨ੍ਹਾਂ ਦਾ ਰੱਖਿਆ ਖਰਚ ਅਤੇ ਬਜਟ ਖ਼ੇਤਰ ਦੇ ਰਵਾਇਤੀ ਸੰਤੁਲਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਪਾਕਿਸਤਾਨ ਵਿਚ ਕਈ ਲੋਕ ਕਹਿੰਦੇ ਹਨ ਕਿ ਪਾਕਿਸਤਾਨ ਦਾ ਰੱਖਿਆ ਬਜਟ ਬਹੁਤ ਜ਼ਿਆਦਾ ਹੈ। ਇਸ ਸਮੇਂ ਅਸੀਂ ਬਜਟ ਦਾ 17 ਫ਼ੀਸਦੀ ਥਲਸੈਨਾ, ਜਲਸੈਨਾ ਅਤੇ ਹਵਾਈ ਫੌਜ 'ਤੇ ਖਰਚ ਕਰ ਰਹੇ ਹਨ ਅਤੇ ਪਿਛਲੇ 10 ਸਾਲਾਂ ਵਿਚ ਪਾਕਿਸਤਾਨ ਦਾ ਰੱਖਿਆ ਖਰਚ ਲਗਾਤਾਰ ਘੱਟ ਹੋ ਰਿਹਾ ਹੈ। ਹਾਲਾਂਕਿ ਇਸਦੇ ਬਾਵਜੂਦ ਸਾਡੀ ਸਮਰਥਾਵਾਂ ਘੱਟ ਨਹੀਂ ਹੋਈਆਂ ਹਨ। ਇਸ ਲਈ ਉਹ ਰਾਫੇਲ ਲਿਆਉਣ ਜਾਂ ਐਸ-400 ਸਾਡੀ ਤਿਆਰੀ ਪੂਰੀ ਹੈ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਪੱਤਰਕਾਰ ਨੇ ਡੋਨਾਲਡ ਟਰੰਪ ਨੂੰ ਪੁੱਛਿਆ ਅਜਿਹਾ ਸਵਾਲ ਕਿ ਹੱਕੇ-ਬੱਕੇ ਰਹਿ ਗਏ ਰਾਸ਼ਟਰਪਤੀ
ਅਲਾਪਿਆ ਕਸ਼ਮੀਰ ਰਾਗ
ਇਫਤਿਖਾਰ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਵਿਚ ਹੀ ਆਜ਼ਾਦੀ ਦੀ ਮੁਬਾਰਕਬਾਦ ਜ਼ਰੀਏ ਭਾਰਤ 'ਤੇ ਕਸ਼ਮੀਰ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਕਿਹਾ, 'ਭਾਰਤ ਯੋਜਨਾਬੱਧ ਤਰੀਕੇ ਨਾਲ ਖ਼ੇਤਰ ਦੀ ਜਨਸੰਖਿਆ ਨੂੰ ਬਦਲ ਕੇ ਉੱਥੇ ਰਹਿ ਰਹੇ ਮੁਸਲਮਾਨਾਂ ਨੂੰ ਕੱਢਣਾ ਚਾਹੁੰਦਾ ਹੈ। ਅਜਿਹੀ ਕੋਈ ਪਰੇਸ਼ਾਨੀ ਨਹੀਂ, ਜਿਸ ਦਾ ਕਸ਼ਮੀਰੀਆਂ ਨੇ ਸਾਹਮਣਾ ਨਾ ਕੀਤਾ ਹੋਵੇ। ਜਵਾਨ ਸ਼ਹੀਦ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਅੱਤਵਾਦ ਦੇ ਨਾਮ 'ਤੇ ਦਫਨਾਇਆ ਜਾ ਰਿਹਾ ਹੈ। ਭਾਰਤੀ ਫੌਜੀ ਕਸ਼ਮੀਰੀਆਂ ਨੂੰ ਪੈਲੇਟ ਗਨ ਨਾਲ ਨਿਸ਼ਾਨਾ ਬਣਾਉਂਦੀਆਂ ਹਨ। ਇਸ ਦੌਰਾਨ ਸਥਾਨਕ ਲੀਡਰਸ਼ਿਪ ਨੂੰ ਇਕ ਸਾਲ ਤੋਂ ਹਿਰਾਸਤ ਵਿਚ ਰੱਖਿਆ ਗਿਆ ਹੈ। ਪਾਕਿਸਤਾਨ ਨੇ ਪੂਰੀ ਦੁਨੀਆ ਦੇ ਸਾਹਮਣੇ ਕਸ਼ਮੀਰੀਆਂ ਦਾ ਮੁੱਦਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ ਹੈ।'
ਇਹ ਵੀ ਪੜ੍ਹੋ: 18 ਕਰੋੜ ਲੋਕਾਂ ਦਾ Pan Card ਹੋ ਸਕਦੈ ਬੇਕਾਰ, ਜਲਦ ਕਰੋ ਇਹ ਕੰਮ