ਮਨਕੋਟ ਸੈਕਟਰ ''ਚ ਪਾਕਿ ਦੀ ਨਾਪਾਕ ਫਾਇਰਿੰਗ, ਇੱਕ ਨਾਗਰਿਕ ਦੀ ਮੌਤ
Thursday, Apr 30, 2020 - 08:41 PM (IST)

ਪੁੰਛ : ਪਾਕਿਸਤਾਨ ਵੱਲੋ ਵੀਰਵਾਰ ਨੂੰ ਪੁੰਛ ਦੇ ਮੇਂਢਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਸੀਮਾ ਪਾਰ ਤੋਂ ਮਨਕੋਟ ਸੈਕਟਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਗੋਲੀਬਾਰੀ 'ਚ ਇੱਕ ਸਥਾਨਕ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 16 ਸਾਲ ਦਾ ਗੁਲਫਰਾਜ ਪੁੱਤਰ ਮੁਹੰਮਦ ਰਾਸ਼ਿਦ ਨਿਵਾਸੀ ਤੈਂਨ ਮਨਕੋਟ ਦੇ ਤੌਰ 'ਤੇ ਹੋਈ ਹੈ।
ਪਾਕਿਸਤਾਨ ਇਸ ਮਹੀਨੇ 'ਚ ਰੈਗੁਲਰ ਤੌਰ 'ਤੇ ਪੁੰਛ ਅਤੇ ਰਾਜੋਰੀ 'ਚ ਐਲ.ਓ.ਸੀ. ਨੂੰ ਨਿਸ਼ਾਨਾ ਬਣਾ ਰਿਹਾ ਹੈ। ਸ਼ਾਮ ਤੋਂ ਪਾਕਿ ਸੈਨਿਕਾਂ ਵੱਲੋਂ ਜ਼ਬਰਦਸਤ ਫਾਇਰਿੰਗ ਕੀਤੀ ਜਾ ਰਹੀ ਹੈ। ਭਾਰਤੀ ਫੌਜ ਵੀ ਪਾਕਿਸਤਾਨੀ ਗੋਲੀਬਾਰੀ ਦਾ ਮੁੰਹਤੋੜ ਜਵਾਬ ਦੇ ਰਹੀ ਹੈ।