ਗੋਹੇ ਤੋਂ ਬਣੇ ਪੇਂਟ ਨਾਲ 1 ਘੰਟੇ ’ਚ ਬਣਾਈ 3600 ਵਰਗ ਫੁੱਟ ਦੀ ਪੇਂਟਿੰਗ

Friday, May 19, 2023 - 01:19 PM (IST)

ਗੋਹੇ ਤੋਂ ਬਣੇ ਪੇਂਟ ਨਾਲ 1 ਘੰਟੇ ’ਚ ਬਣਾਈ 3600 ਵਰਗ ਫੁੱਟ ਦੀ ਪੇਂਟਿੰਗ

ਰਾਏਪੁਰ- ਛੱਤੀਸਗੜ੍ਹ ਵਿਚ ਵਿਸ਼ਵ ਧਰਤੀ ਦਿਵਸ ਮੌਕੇ ’ਤੇ ਵਾਤਾਵਰਣ ਸੁਰੱਖਿਆ ਮੰਡਲ ਵਲੋਂ ਆਯੋਜਿਤ ਮੁਕਾਬਲੇ ਵਿਚ ਇਕੋ ਕਲੱਬ ਦੇ ਵਿਦਿਆਰਥੀਆਂ ਵਲੋਂ ਗੋਹੇ ਨਾਲ ਤਿਆਰ ਪੇਂਟ ਨਾਲ ਇਕ ਘੰਟੇ ਵਿਚ 3600 ਵਰਗ ਫੁੱਟ ਦੀ ਪੇਂਟਿੰਗ ਬਣਾਈ ਗਈ। ਜਿਸਨੂੰ ‘ਗੋਹਾ ਪੇਂਟ ਬਣੀ ਸਭ ਤੋਂ ਵੱਡੀ ਪੇਂਟਿੰਗ’ ’ਚ ਦਰਜ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਵਿਸ਼ਵ ਧਰਤੀ ਦਿਵਸ ਮੌਕੇ ਇਕੋ ਕਲੱਬ ਦੇ ਵਿਦਿਆਰਥੀਆਂ ਨੇ ‘ਇਨਵੈਸਟ ਇਨ ਆਵਰ ਪਲੈਨੇਟ’ ਥੀਮ ਵਿਚ ਲਾਈਫ ਮੁਹਿੰਮ ਦੇ ਤਹਿਤ ਇਕ ਘੰਟੇ ਵਿਚ ਇਹ ਪੇਂਟਿੰਗ ਬਣਾਈ ਸੀ। ਇਹ ਪੇਂਟਿੰਗ ਰਾਜਧਾਨੀ ਰਾਏਪੁਰ ਦੇ ਇਕ ਮਾਲ ਵਿਚ 100 ਤੋਂ ਜ਼ਿਆਦਾ ਬੱਚਿਆਂ ਨੇ ਬਣਾਈ ਸੀ। ਛੱਤੀਸਗੜ੍ਹ ਸੈਰ-ਸਪਾਟਾ ਮੰਡਲ ਵਲੋਂ ਵਾਤਾਵਰਣ ਰੱਖਿਆ ਅਤੇ ਪ੍ਰਦੂਸ਼ਣ ਕੰਟਰੋਲ ’ਤੇ 2 ਦਿਨਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਸੀ।


author

Rakesh

Content Editor

Related News