ਰਾਸ਼ਟਰਪਤੀ ਮੁਰਮੂ ਨੇ ਦਿੱਤੇ ਪਦਮ ਐਵਾਰਡ, ਮੁਲਾਇਮ ਯਾਦਵ ਨੂੰ ਪਦਮ ਵਿਭੂਸ਼ਣ, ਕੀਰਵਾਨੀ ਤੇ ਰਵੀਨਾ ਟੰਡਨ ਨੂੰ ਪਦਮਸ਼੍ਰੀ

Thursday, Apr 06, 2023 - 05:16 AM (IST)

ਰਾਸ਼ਟਰਪਤੀ ਮੁਰਮੂ ਨੇ ਦਿੱਤੇ ਪਦਮ ਐਵਾਰਡ, ਮੁਲਾਇਮ ਯਾਦਵ ਨੂੰ ਪਦਮ ਵਿਭੂਸ਼ਣ, ਕੀਰਵਾਨੀ ਤੇ ਰਵੀਨਾ ਟੰਡਨ ਨੂੰ ਪਦਮਸ਼੍ਰੀ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਉੱਘੇ ਸਮਾਜਸੇਵੀ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਪ੍ਰਸਿੱਧ ਡਾਕਟਰ ਦਿਲੀਪ ਮਹਾਲਨਾਬਿਸ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਲੇਖਕ ਸੁਧਾ ਮੂਰਤੀ, ਭੌਤਿਕ ਵਿਗਿਆਨੀ ਦੀਪਕ ਧਰ, ਨਾਵਲਕਾਰ ਐੱਸ. ਐੱਲ. ਭੈਰੱਪਾ ਅਤੇ ਵੈਦਿਕ ਵਿਦਵਾਨ ਤ੍ਰਿਦੰਡੀ ਚਿੰਨਾ ਜੇ. ਸਵਾਮੀਜੀ ਨੂੰ ਵੀ ਇੱਥੇ ਰਾਸ਼ਟਰਪਤੀ ਭਵਨ ’ਚ ਆਯੋਜਿਤ ਇਕ ਸਮਾਰੋਹ ਦੌਰਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਅਮਿਤ ਸ਼ਾਹ ਨੇ ਰਿੰਦਾ, ਲੰਡਾ ਅਤੇ ਡੱਲਾ ਦੇ ਨੈੱਟਵਰਕ ਦੀ ਤੋੜੀ ਕਮਰ, ਅੰਤਰਰਾਜੀ ਗਿਰੋਹਾਂ 'ਤੇ ਕਾਰਵਾਈ ਤੇਜ਼

ਯਾਦਵ ਦੇ ਪੁੱਤਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੁਰਸਕਾਰ ਪ੍ਰਾਪਤ ਕੀਤਾ, ਜਦਕਿ ਮਹਾਲਨਾਬਿਸ ਦਾ ਪੁਰਸਕਾਰ ਉਨ੍ਹਾਂ ਦੇ ਭਤੀਜੇ ਨੇ ਪ੍ਰਾਪਤ ਕੀਤਾ। ਫਿਲਮ ‘ਆਰ. ਆਰ. ਆਰ.’ ਦੇ ਗੀਤ ‘ਨਾਟੂ ਨਾਟੂ’ ਲਈ ਭਾਰਤ ਦਾ ਪਹਿਲਾ ਆਸਕਰ ਜਿੱਤਣ ਵਾਲੇ ਸੰਗੀਤ ਨਿਰਦੇਸ਼ਕ ਐੱਮ. ਐੱਮ. ਕੀਰਾਵਾਨੀ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਲਾੜੀ ਦੇ ਆਸ਼ਕ ਵੱਲੋਂ ਦਿੱਤੇ ਤੋਹਫ਼ੇ ਨੇ ਲਈ ਲਾੜੇ ਦੀ ਜਾਨ, ਭਰਾ ਨੇ ਵੀ ਇਲਾਜ ਦੌਰਾਨ ਤੋੜਿਆ ਦਮ, ਜਾਣੋ ਪੂਰਾ ਮਾਮਲਾ

PunjabKesari

ਰਾਸ਼ਟਰਪਤੀ ਨੇ ਇਸ ਸਾਲ ਦੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ 106 ਪਦਮ ਪੁਰਸਕਾਰ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਸੀ। ਬੁੱਧਵਾਰ ਨੂੰ 53 ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ’ਚ 3 ਪਦਮ ਵਿਭੂਸ਼ਣ, 5 ਪਦਮ ਭੂਸ਼ਣ ਅਤੇ 45 ਪਦਮਸ਼੍ਰੀ ਸ਼ਾਮਲ ਸਨ। ਹੋਰ ਉੱਘੀਆਂ ਹਸਤੀਆਂ ਨੂੰ 22 ਮਾਰਚ ਨੂੰ ਪਦਮ ਪੁਰਸਕਾਰ ਦਿੱਤੇ ਗਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News