ਪੀ. ਕੇ. ਮਿਸ਼ਰਾ ਕੋਲ ਮੁਸਕਰਾਉਣ ਦੇ ਕਾਰਨ ਹਨ

Tuesday, Jun 25, 2024 - 05:08 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ. ਕੇ. ਮਿਸ਼ਰਾ ਅਸਲ ਵਿਚ ਇਕ ਬੇਨਾਮ ਅਤੇ ਪਛਾਣ ਰਹਿਤ ਅਧਿਕਾਰੀ ਹਨ। ਪਰ ਗੁਜਰਾਤ ਕੇਡਰ ਦੇ ਇਸ ਆਈ. ਏ. ਐੱਸ. ਅਧਿਕਾਰੀ ਨੂੰ ਪੀ. ਐੱਮ. ਮੋਦੀ ਮੁੱਖ ਮੰਤਰੀ ਦੇ ਕਾਰਜਕਾਲ ਤੋਂ ਹੀ ਪਸੰਦ ਕਰਦੇ ਆਏ ਹਨ। ਮੋਦੀ ਕੋਲ ਕੰਮ ਕਰਨ ਵਾਲੇ ਲੋਕਾਂ ਦਾ ਮੁਲਾਂਕਣ ਕਰਨ ਦੀ ਦੈਵੀ ਸ਼ਕਤੀ ਹੈ। ਪੀ. ਕੇ. ਮਿਸ਼ਰਾ ਅਜਿਹੇ ਲੋਕਾਂ ਵਿਚੋਂ ਇਕ ਹਨ।

ਜਦੋਂ ਮੋਦੀ ਗੁਜਰਾਤ ਵਿਚ ਸਨ, ਓਦੋਂ ਵੀ ਉਨ੍ਹਾਂ ਨੇ ਸ਼ਰਦ ਪਵਾਰ ਨੂੰ ਵਿਸ਼ੇਸ਼ ਤੌਰ ’ਤੇ ਫ਼ੋਨ ਕਰ ਕੇ ਮਿਸ਼ਰਾ ਨੂੰ ਦਿੱਲੀ ਵਿਚ ਚੰਗੀ ਪੋਸਟਿੰਗ ਦਿਵਾਉਣ ਦੀ ਅਪੀਲ ਕੀਤੀ ਸੀ। ਪਵਾਰ, ਜੋ ਖੇਤੀਬਾੜੀ ਮੰਤਰੀ ਸਨ, ਨੇ ਉਨ੍ਹਾਂ ਦੀ ਅਪੀਲ ਮੰਨ ਲਈ ਅਤੇ ਉਨ੍ਹਾਂ ਨੂੰ ਖੇਤੀਬਾੜੀ ਸਕੱਤਰ ਨਿਯੁਕਤ ਕੀਤਾ, ਜੋ ਦਿੱਲੀ ਵਿਚ ਡੈਪੂਟੇਸ਼ਨ ’ਤੇ ਸਨ।

ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਮਿਸ਼ਰਾ ਨੂੰ ਪੀ. ਐੱਮ. ਓ. ਨੂੰ ਉਪ ਪ੍ਰਮੁੱਖ ਸਕੱਤਰ ਬਣਾਇਆ ਗਿਆ ਸੀ। ਨ੍ਰਿਪੇਂਦਰ ਮਿਸ਼ਰਾ ਮੋਦੀ ਦੇ ਪ੍ਰਮੁੱਖ ਸਕੱਤਰ ਸਨ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਰਾਮ ਮੰਦਰ ਦਾ ਤੋਹਫਾ ਦਿੱਤਾ ਸੀ। ਨ੍ਰਿਪੇਂਦਰ ਮਿਸ਼ਰਾ ਦੇ ਬੇਟੇ ਨੂੰ ਲੋਕ ਸਭਾ ਟਿਕਟ ਦਿੱਤੀ ਗਈ। ਇਹ ਵੱਖਰੀ ਗੱਲ ਹੈ ਕਿ ਉਹ ਹਾਰ ਗਏ। ਪਰ ਓਡਿਸ਼ਾ ਦੇ ਰਹਿਣ ਵਾਲੇ ਪੀ. ਕੇ. ਮਿਸ਼ਰਾ ਦੀ ਸਿਆਸੀ ਭੂਮਿਕਾ ਵੀ ਰਹੀ ਹੈ। ਅਫਵਾਹ ਹੈ ਕਿ ਕਬਾਇਲੀ ਨੇਤਾ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਨ ਵਿਚ ਭੂਮਿਕਾ ਰਹੀ ਹੈ।

ਮੁਰਮੂ ਦੀ ਚੋਣ ਨਾਲ ਨਾ ਸਿਰਫ਼ ਓਡਿਸ਼ਾ ਸਗੋਂ ਹੋਰ ਕਬਾਇਲੀ ਰਾਜਾਂ ਵਿਚ ਵੀ ਭਾਜਪਾ ਨੂੰ ਬਹੁਤ ਫਾਇਦਾ ਹੋਇਆ। ਇਹ ਵੀ ਖੁਲਾਸਾ ਹੋਇਆ ਹੈ ਕਿ ਕੇਂਦਰੀ ਮੰਤਰੀ ਬਿਸ਼ਵੇਸ਼ਵਰ ਟੁਡੂ ਦੇ ਮੁਕਾਬਲੇ ਵੱਕਾਰੀ ਮਯੂਰਭੰਜ ਲੋਕ ਸਭਾ ਸੀਟ ਲਈ ਭਾਜਪਾ ਦੇ ਪਹਿਲੀ ਵਾਰ ਵਿਧਾਇਕ ਬਣੇ ਨਬਾ ਚਰਨ ਮਾਝੀ ਦੀ ਚੋਣ ਵਿਚ ਮੁਰਮੂ ਦੀ ਭੂਮਿਕਾ ਸੀ।

ਮੁਰਮੂ ਦੇ ਕੱਟੜ ਸਮਰਥਕ ਮਾਝੀ ਨੇ 1990 ਦੇ ਦਹਾਕੇ ਵਿਚ ਉਨ੍ਹਾਂ ਨਾਲ ਕੰਮ ਕੀਤਾ ਸੀ। ਪੀ. ਕੇ. ਮਿਸ਼ਰਾ ਅਕਸਰ ਓਡਿਆ ਨੌਕਰਸ਼ਾਹਾਂ ਨਾਲ ਗੱਲਬਾਤ ਕਰਦੇ ਸਨ ਅਤੇ ਜ਼ਮੀਨੀ ਸਿਆਸੀ ਸਥਿਤੀ ਦਾ ਮੁਲਾਂਕਣ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਸਨ ਅਤੇ ਚੁੱਪਚਾਪ ਭਾਜਪਾ ਲਈ ਓਡਿਸ਼ਾ ਜਿੱਤਣ ਵਿਚ ਆਪਣੀ ਭੂਮਿਕਾ ਨਿਭਾਉਂਦੇ ਸਨ।


Rakesh

Content Editor

Related News