ਗਰਭਵਤੀ ਮੁਸਲਿਮ ਔਰਤ ਨੂੰ ਹਸਪਤਾਲ ''ਚ ਦਾਖਲ ਨਾ ਕਰਣ ''ਤੇ ਓਵੈਸੀ ਨੇ ਸੂਬਾ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

4/5/2020 1:23:09 AM

ਨਵੀਂ ਦਿੱਲੀ — ਰਾਜਸਥਾਨ ਦੇ ਭਰਤਪੁਰ 'ਚ ਇਕ ਸਰਕਾਰੀ ਹਸਪਤਾਲ 'ਚ ਗਰਭਵਤੀ ਔਰਤ ਦਾ ਇਲਾਜ ਧਰਮ ਦੇ ਆਧਾਰ 'ਤੇ ਨਾ ਕੀਤੇ ਜਾਣ ਦਾ ਮਾਮਲਾ ਅੱਗ ਵਾਂਗ ਫੈਲਦਾ ਜਾ ਰਿਹਾ ਹੈ। ਇਹ ਮਾਮਲਾ ਖਬਰਾਂ 'ਚ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਇਸ ਮੁੱਦੇ ਨੂੰ ਲੈ ਕੇ ਚਰਚਾ ਹੋ ਰਹੀ ਹੈ। ਇਸ ਕ੍ਰਮ 'ਚ ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਸਦੂਦੀਨ ਓਵੈਸੀ ਨੇ ਵੀ ਸੂਬੇ ਦੀ ਗਹਿਲੋਤ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਓਵੈਸੀ ਨੇ ਇਸ ਮਾਮਲੇ ਨੂੰ ਲੈ ਕੇ ਕੁਝ ਟਵੀਟ ਕੀਤੇ ਹਨ। ਓਵੈਸੀ ਨੇ ਟਵੀਟਰ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਟੈਗ ਕਰਦੇ ਹੋਏ ਕਿਹਾ ਹੈ ਕਿ ਕਰਮਚਾਰੀਆਂ ਨੂੰ ਆਮ ਅਪਰਾਧੀਆਂ ਦੇ ਰੂਪ 'ਚ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਅਜਿਹੀ ਸਜ਼ਾ ਦੇਣੀ ਚਾਹੀਦੀ ਹੈ ਜੋ ਮਿਸਾਲ ਬਣ ਜਾਵੇ। ਓਵੈਸੀ ਨੇ ਆਪਣੀ ਟਵੀਟ 'ਚ ਅੱਗੇ ਲਿਖਿਆ ਹੈ ਕਿ ਉਹ ਇਕ ਮਾਸੂਮ ਦੀ ਮੌਤ ਲਈ ਜ਼ਿੰਮੇਵਾਰ ਹਨ। ਕੀ ਸਾਨੂੰ ਹੁਣ ਸਿਹਤ ਸੇਵਾ ਮੰਗਣਾ ਬੰਦ ਕਰ ਦੇਣਾ ਚਾਹੀਦਾ ਹੈ। ਮੁਸਲਿਮ ਵਿਰੁੱਧ ਨਫਰਤ ਹਰ ਰੋਜ਼ ਨਵੀਂ ਉੱਚਾਈਆਂ ਤਕ ਪਹੁੰਚਦੀ ਜਾ ਰਹੀ ਹੈ ਅਤੇ ਸਾਡੀਆਂ ਜ਼ਿੰਦਗੀਆ ਲੀਲ ਰਹੀਆਂ ਹਨ।

ਓਵੈਸੀ ਨੇ ਆਪਣੇ ਅਗਲੇ ਟਵੀਟ 'ਚ ਇਸ ਸਮੱਸਿਆ ਨੂੰ ਲੈ ਕੇ ਕੁਝ ਸਵਾਲ ਵੀ ਖੜ੍ਹੇ ਕੀਤੇ ਹਨ। ਓਵੈਸੀ ਨੇ ਲਿਖਿਆ ਹੈ ਕਿ ਕੀ ਹਿੰਦੂਤਵ ਦਾ ਕੱਟੜਵਾਦ ਇੰਨਾ ਭਿਆਨਕ ਹੋ ਗਿਆ ਹੈ ਕਿਉਂਕਿ ਇਸ ਨੂੰ ਸਰਕਾਰ ਦਾ ਸਮਰਥਨ ਹਾਸਲ ਹੈ ਜਾਂ ਕਿਉਂਕਿ ਇਹ ਸਮਾਜ ਦੇ ਇਕ ਵੱਡੇ ਵਰਗ ਵੱਲੋਂ ਗਲੇ ਲਗਾਇਆ ਗਿਆ ਹੈ? ਕੀ ਇਸ ਨਾਲ ਮੁਕਾਬਲਾ ਕਰਨ ਲਈ ਕੁਝ ਕੀਤਾ ਜਾਵੇਗਾ?

ਔਰਤ ਦੇ ਪਤੀ ਨੇ ਦੱਸੀ ਪੂਰੀ ਕਹਾਣੀ
ਓਵੈਸੀ ਨੇ ਆਪਣੇ ਟਵੀਟ ਦੇ ਨਾਲ ਹੀ ਇਕ ਸਥਾਨਕ ਪੱਤਰਕਾਰ ਦੀ ਟਵੀਟ ਵੀ ਪਾਇਆ ਹੈ।  ਉਸ ਟਵੀਟ ਦੇ ਵੀਡੀਓ 'ਚ ਇਕ ਵਿਅਕਤੀ ਖੁਦ ਨੂੰ ਉਸ ਗਰਭਵਤੀ ਔਰਤ ਦਾ ਪਤੀ ਦੱਸਦੇ ਹੋਏ ਪੂਰੀ ਘਟਨਾ ਸਿਲਸਿਲੇਵਾਰ ਦੱਸ ਰਿਹਾ ਹੈ। ਉਸ ਵਿਅਕਤੀ ਨੇ ਕਿਹਾ, 'ਮੇਰੀ ਪਤਨੀ ਦੀ ਡਿਲਿਵਰੀ ਹੋਣੀ ਸੀ, ਮੇਰੀ ਪਤਨੀ ਨੂੰ ਜਦੋਂ ਰਾਤ ਨੂੰ ਦਰਜ ਹੋਇਆ ਤਾਂ ਮੈਂ ਉਸ ਸੀ.ਐੱਚ.ਸੀ. ਹਸਪਤਾਲ ਲੈ ਕੇ ਗਿਆ। ਉਥੇ ਬਲੀਡਿੰਗ ਜ਼ਿਆਦਾ ਹੋਣ ਕਾਰਨ ਉਥੇ ਦੇ ਲੋਕਾਂ ਨੇ ਕਿਹਾ ਕਿ ਇਥੇ ਇਹ ਕੰਟਰੋਲ ਨਹੀਂ ਹੋਵੇਗਾ ਤੁਸੀਂ ਇਸ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਜਾਓ ਅਤੇ ਉਥੋਂ ਰੈਫਰ ਕਰ ਦਿੱਤਾ।'

ਇਸ ਤੋਂ ਅੱਗੇ ਦੀ ਕਹਾਣੀ ਦੱਸਦੇ ਹੋਏ ਉਸ ਨੇ ਕਿਹਾ, 'ਮੈਂ ਗੱਡੀ ਕਰ ਕੇ ਸਵੇਰੇ ਕਰੀਬ 8 ਵਜੇ ਜ਼ਿਲ੍ਹਾ ਹਸਪਤਾਲ ਪਹੁੰਚਿਆ। ਉਥੇ ਕਈ ਘੰਟੇ ਇੱਧਰ ਉੱਧਰ ਘੁੰਮਣ ਤੋਂ ਬਾਅਦ ਡਾਕਟਰ ਨਹੀਂ ਮਿਲਿਆ। ਇਕ ਡਾਕਟਰ ਮਿਲਿਆ ਤਾਂ ਉਸ ਨੇ ਮੇਰੇ ਨਾਂ, ਪਿੰਡ ਅਤੇ ਪਤਾ ਲਿਖਿਆ। ਇਸ ਤੋਂ ਬਾਅਦ ਇਕ ਮੈਡਮ ਆਈ ਅਤੇ ਪੁੱਛਿਆ ਕਿ ਕਿਥੇ ਦੇ ਰਹਿਣ ਵਾਲੇ ਹੋ। ਨਾਂ ਪੁੱਛਿਆ ਤਾਂ ਦੱਸਿਆ ਇਰਫਾਨ ਖਾਨ। ਫਿਰ ਉਹ ਬੋਲੀ ਮਤਲਬ ਤੁਸੀਂ ਮੁਸਲਮਾਨ ਹੋ। ਤਾਂ ਫਿਰ ਤੁਹਾਡਾ ਇਥੇ ਕੋਈ ਇਲਾਜ਼ ਨਹੀਂ ਹੋਵੇਗਾ। ਇਕ ਦੂਜੇ ਡਾਕਟਰ ਨੂੰ ਕਿਹਾ ਕਿ ਇਨ੍ਹਾਂ ਦਾ ਰੈਫਰ ਕਾਰਡ ਬਣਾ ਦਿਓ ਅਤੇ ਜੈਪੁਰ ਭੇਜ ਦਿਓ। ਮੈਂ ਹਾਲੇ ਬਾਹਰ ਨਿਕਲਿਆ ਹੀ ਸੀ ਕਿ ਮੇਰੀ ਪਤਨੀ ਦੀ ਡਿਲਿਵਰੀ ਹੋ ਗਈ ਪਰ ਡਿਲਿਵਰੀ ਹੋਣ ਦੇ ਤੁਰੰਤ ਬਾਅਦ ਹੀ ਮੇਰਾ ਬੱਚਾ ਖਤਮ ਹੋ ਗਿਆ।'

 


Inder Prajapati

Edited By Inder Prajapati