ਓਵੈਸੀ ਨੇ ਅਮਿਤ ਸ਼ਾਹ ਨੂੰ ਦਿੱਤੀ ਚੁਣੌਤੀ, CAA ਅਤੇ NRC ''ਤੇ ਦਾੜ੍ਹੀ ਵਾਲੇ ਨਾਲ ਕਰੋ ਡਿਬੇਟ
Wednesday, Jan 22, 2020 - 03:52 PM (IST)

ਨੈਸ਼ਨਲ ਡੈਸਕ—ਹੈਦਰਾਬਾਦ 'ਚ ਸੰਸਦ ਮੈਂਬਰ ਅਤੇ ਏ.ਆਈ.ਐੱਮ.ਆਈ.ਐੱਮ. ਚੀਫ ਅਸਦੁਦੀਨ ਓਵੈਸੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਦਰਅਸਲ ਸ਼ਾਹ ਨੇ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ.'ਤੇ ਰਾਹੁਲ ਗਾਂਧੀ, ਮਮਤਾ ਬੈਨਰਜੀ ਅਤੇ ਅਖਿਲੇਸ਼ ਯਾਦਵ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ ਜਿਸ ਦੇ ਬਾਅਦ ਓਵੈਸੀ ਨੇ ਕਿਹਾ ਕਿ ਸ਼ਾਹ ਮੇਰੇ ਨਾਲ ਕਿਉਂ ਨਹੀਂ ਬਹਿਸ ਕਰਦੇ। ਓਵੈਸੀ ਨੇ ਕਿਹਾ ਕਿ ਸ਼ਾਹ ਇਨ੍ਹਾਂ ਨੇਤਾਵਾਂ ਦੇ ਨਾਲ ਨਹੀਂ ਮੇਰੇ ਨਾਲ ਬਹਿਸ ਕਰਨ। ਏ.ਆਈ.ਐੱਮ.ਆਈ.ਐੱਮ. ਚੀਫ ਨੇ ਕਿਹਾ ਕਿ ਮੈਂ ਬਹਿਸ ਲਈ ਤਿਆਰ ਹਾਂ।
ਓਵੈਸੀ ਨੇ ਕਿਹਾ ਕਿ ਦਾੜ੍ਹੀ ਵਾਲੇ ਆਦਮੀ ਦੇ ਨਾਲ ਬਹਿਸ ਹੋਣੀ ਚਾਹੀਦੀ ਇਸ ਨਾਲ ਟੀ.ਆਰ.ਪੀ. ਵੀ ਚੰਗੀ ਆਵੇਗੀ। ਅਸਦੁਦੀਨ ਓਵੈਸੀ ਨੇ ਕਿਹਾ ਕਿ ਮੈਂ ਸ਼ਾਹ ਦੇ ਨਾਲ ਸੀ.ਏ.ਏ., ਐੱਨ.ਆਰ.ਸੀ. ਅਤੇ ਐੱਨ.ਪੀ.ਆਰ. 'ਤੇ ਲੰਬੀ ਬਹਿਸ ਕਰ ਸਕਦਾ ਹਾਂ। ਦੱਸ ਦੇਈਏ ਕਿ ਸ਼ਾਹ ਨੇ ਮੰਗਲਵਾਰ ਨੂੰ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸ਼ਾਹ ਨੇ ਕਿਹਾ ਕਿ ਭਾਜਪਾ ਸੀ.ਏ.ਏ. ਨੂੰ ਲੈ ਕੇ ਕਈ ਵਾਰ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।