ਕੋਰੋਨਾ ਜਾਂਚ ਤੋਂ ਬਚਣ ਲਈ ਅਸਾਮ ’ਚ ਹਵਾਈ ਅੱਡੇ ਤੋਂ ਭੱਜੇ 300 ਯਾਤਰੀ

04/23/2021 11:14:05 AM

ਸਿਲਚਰ– ਜ਼ਰੂਰੀ ਕੋਰੋਨਾ ਜਾਂਚ ਤੋਂ ਬਚਣ ਲਈ ਬੁੱਧਵਾਰ ਨੂੰ ਅਸਾਮ ਦੇ ਸਿਲਚਰ ਹਵਾਈ ਅੱਡੇ ’ਤੇ 300 ਯਾਤਰੀਆਂ ਨੇ ਹੰਗਾਮਾ ਕੀਤਾ ਤੇ ਉਥੋਂ ਭੱਜ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਨ੍ਹਾਂ ਲੋਕਾਂ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕਛਾਰ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਸੁਮਿਤ ਸੱਤਵਾਨ ਨੇ ਦੱਸਿਆ ਕਿ 6 ਜਹਾਜ਼ਾਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੁਲ 690 ਯਾਤਰੀ ਸਿਲਚਰ ਹਵਾਈ ਅੱਡੇ ’ਤੇ ਪਹੁੰਚੇ ਸਨ। ਕੋਵਿਡ-19 ਜਾਂਚ ਲਈ ਹਵਾਈ ਅੱਡੇ ’ਤੇ ਅਤੇ ਨੇੜੇ ਸਥਿਤ ਤਿਕੋਲ ਮਾਡਲ ਹਸਪਤਾਲ ’ਚ ਇਨ੍ਹਾਂ ਯਾਤਰੀਆਂ ਦੇ ਨਮੂਨੇ ਲਏ ਜਾਣੇ ਸਨ।

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ

ਇਕ ਅਧਿਕਾਰੀ ਨੇ ਕਿਹਾ ਕਿ ਜਾਂਚ ਫੀਸ ਲਈ 500 ਰੁਪਏ ਦੇ ਭੁਗਤਾਨ ਨੂੰ ਲੈ ਕੇ 300 ਯਾਤਰੀਆਂ ਨੇ ਹੰਗਾਮਾ ਵੀ ਕੀਤਾ। ਅਸਾਮ ਸਰਕਾਰ ਨੇ ਸੂਬੇ ’ਚ ਹਵਾਈ ਮਾਰਗ ਤੋਂ ਪਹੁੰਚਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਜਾਂਚ ਜ਼ਰੂਰੀ ਕੀਤੀ ਹੋਈ ਹੈ, ਜਿਸ ਦੇ ਤਹਿਤ ਰੈਪਿਡ ਐਂਟੀਜਨ ਜਾਂਚ ਮੁਫਤ ਕੀਤੀ ਜਾਂਦੀ ਹੈ ਤੇ ਫਿਰ ਆਰ. ਟੀ.-ਪੀ. ਸੀ. ਆਰ. ਜਾਂਚ ਕੀਤੀ ਜਾਂਦੀ ਹੈ, ਜਿਸ ਲਈ 500 ਰੁਪਏ ਦੀ ਫੀਸ ਭਰਨੀ ਪੈਂਦੀ ਹੈ।

ਇਹ ਵੀ ਪੜ੍ਹੋ– ਹਿਮਾਚਲ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ, ਮੰਦਰਾਂ ’ਚ ਨਹੀਂ ਮਿਲੇਗੀ ਐਂਟਰੀ


Rakesh

Content Editor

Related News