''ਆਪਰੇਸ਼ਨ ਗੰਗਾ'' ਦੇ ਅਧੀਨ ਯੂਕ੍ਰੇਨ ''ਚ ਫਸੇ 15,920 ਤੋਂ ਵਧ ਭਾਰਤੀਆਂ ਨੂੰ ਲਿਆਂਦਾ ਗਿਆ ਵਾਪਸ

03/07/2022 10:25:39 AM

ਨਵੀਂ ਦਿੱਲੀ (ਭਾਸ਼ਾ)- ਯੂਕ੍ਰੇਨ ਵਿਰੁੱਧ ਰੂਸ ਦੀ ਫ਼ੌਜ ਕਾਰਵਾਈ ਤੋਂ ਬਾਅਦ ਸ਼ੁਰੂ ਕੀਤੀ ਗਈ ਨਿਕਾਸੀ ਮੁਹਿੰਮ 'ਆਪਰੇਸ਼ਨ ਗੰਗਾ' ਦੇ ਅਧੀਨ ਭਾਰਤ 76 ਉਡਾਣਾਂ 'ਚ ਆਪਣੇ 15,920 ਤੋਂ ਵਧ ਨਾਗਰਿਕਾਂ ਨੂੰ ਵਾਪਸ ਲੈ ਕੇ ਆਇਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਹੰਗਰੀ 'ਚ ਭਾਰਤੀ ਦੂਤਘਰ ਨੇ ਇਸ ਦਾ ਸੰਕੇਤ ਦਿੱਤਾ ਕਿ ਉਕਤ ਦੇਸ਼ ਤੋਂ ਨਿਕਾਸੀ ਮੁਹਿੰਮ ਪੂਰੀ ਹੋਣ ਵਾਲੀ ਹੈ, ਕਿਉਂਕਿ ਇਸ ਮੁਹਿੰਮ ਦੇ ਅਧੀਨ ਆਖ਼ਰੀ ਪੜਾਅ ਦੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਭਾਰਤ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਮੋਲਦੋਵਾ ਦੇ ਰਸਤੇ ਵਾਪਸ ਲਿਆ ਰਿਹਾ ਹੈ। ਭਾਰਤੀ ਨਾਗਰਿਕ ਯੂਕ੍ਰੇਨ ਦੀ ਜ਼ਮੀਨੀ ਸਰਹੱਦ ਬਿੰਦੂਆਂ ਨੂੰ ਪਾਰ ਕਰ ਕੇ ਇਨ੍ਹਾਂ ਦੇਸ਼ਾਂ 'ਚ ਪਹੁੰਚੇ ਹਨ। ਪਹਿਲੀ ਉਡਾਣ 26 ਫਰਵਰੀ ਨੂੰ ਫਸੇ ਭਾਰਤੀਆਂ ਨੂੰ ਬੁਖਾਰੈਸਟ ਤੋਂ ਲੈ ਕੇ ਆਈ ਸੀ। ਰੂਸ ਵਲੋਂ ਫ਼ੌਜ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਯੂਕ੍ਰੇਨ ਨੇ ਨਾਗਰਿਕ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼

ਅਧਿਕਾਰੀਆਂ ਅਨੁਸਾਰ, ਪਿਛਲੇ 24 ਘੰਟਿਆਂ 'ਚ 13 ਉਡਾਣਾਂ 'ਚ ਕਰੀਬ 2500 ਭਾਰਤੀਆਂ ਨੂੰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਹੰਗਰੀ, ਰੋਮਾਨੀਆ ਅਤੇ ਪੋਲੈਂਡ ਤੋਂ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਗਲੇ 24 ਘੰਟਿਆਂ 'ਚ ਕਰੀਬ 2500 ਭਾਰਤੀਆਂ ਨੂੰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਹੰਗਰੀ, ਰੋਮਾਨੀਆ ਅਤੇ ਪੋਲੈਂਡ ਤੋਂ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਗਲੇ 24 ਘੰਟਿਆਂ 'ਚ 7 ਉਡਾਣਾਂ ਤੈਅ ਹਨ। ਬੁਡਾਪੇਸਟ ਤੋਂ 5 ਉਡਾਣਾਂ ਹੋਣਗੀਆਂ, ਰੋਮਾਨੀਆ 'ਚ ਸੁਚੇਵਾ ਤੋਂ ਇਕ-ਇਕ ਉਡਾਣ ਸੰਚਾਲਿਤ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਕਿਹਾ,''ਆਪਰੇਸ਼ਨ ਗੰਗਾ ਦੇ ਅਧੀਨ, ਹੁਣ ਤੱਕ 76 ਉਡਾਣਾਂ 15,920 ਤੋਂ ਵਧ ਭਾਰਤੀਆਂ ਨੂੰ ਭਾਰਤ ਵਾਪਸ ਲਿਆ ਚੁਕੀ ਹੈ। ਇਨ੍ਹਾਂ 76 ਉਡਾਣਾਂ 'ਚੋਂ 13 ਉਡਾਣਾਂ ਪਿਛਲੇ 24 ਘੰਟਿਆਂ 'ਚ ਭਾਰਤ 'ਚ ਉਤਰੀਆਂ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News