ਵੱਡਾ ਖ਼ਤਰਾ: ਅਗਲੇ 50 ਸਾਲਾਂ ’ਚ ਇਨਸਾਨ ਤੱਕ ਪੁੱਜ ਸਕਦੇ ਹਨ 15 ਹਜ਼ਾਰ ਵਾਇਰਸ

05/04/2022 10:13:18 AM

ਨਵੀਂ ਦਿੱਲੀ (ਵਿਸ਼ੇਸ਼)– ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਕਾਰਨ ਅਗਲੇ 50 ਸਾਲਾਂ ਵਿਚ ਇਨਸਾਨਾਂ ਨੂੰ ਹਜ਼ਾਰਾਂ ਮਹਾਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲ ਹੀ ’ਚ ਇਕ ਖੋਜ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਲਗਭਗ 15 ਹਜ਼ਾਰ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਤੱਕ ਪੁੱਜ ਸਕਦੇ ਹਨ। ਇਹ ਖੋਜ ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜਾਨਵਰਾਂ ਤੋਂ ਇਨਸਾਨਾਂ ਵਿਚ ਬੀਮਾਰੀਆਂ ਫੈਲਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੋਵਿਡ-19 ਯਾਨੀ ਕਿ ਕੋਰੋਨਾ ਵਾਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। 2070 ਤੱਕ 15,000 ਤੋਂ ਵੱਧ ਨਵੇਂ ਵਾਇਰਸ ਦੇ ਵਾਇਰਲ ਹੋ ਸਕਦੇ ਹਨ, ਖਾਸ ਕਰਕੇ ਏਸ਼ੀਆ ਅਤੇ ਅਫਰੀਕਾ ਦੇ ਗਰਮ ਖੰਡੀ ਖੇਤਰਾਂ ਵਿਚ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ: ਹੁਣ ਕਿਸਾਨਾਂ ਤੋਂ ਗੋਹਾ ਖ਼ਰੀਦੇਗੀ ਯੋਗੀ ਸਰਕਾਰ, ਜਾਣੋ ਕਿੰਨੇ ਰੁਪਏ ਕਿਲੋ ਵਿਕੇਗਾ ਗੋਹਾ

PunjabKesari

ਤਾਪਮਾਨ ਵਧਣ ਨਾਲ ਆਉਣਗੇ ਬਦਲਾਅ-
ਵਿਗਿਆਨੀਆਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਵਧਦੀ ਗਰਮੀ ਕਾਰਨ ਜੰਗਲਾਂ ’ਚ ਰਹਿਣ ਵਾਲੇ ਜਾਨਵਰਾਂ ਅਤੇ ਉਨ੍ਹਾਂ ਦੇ ਰੈਣ-ਬਸੇਰਿਆ ਵਿਚ ਵੱਡਾ ਬਦਲਾਅ ਆਏਗਾ। ਜੇਕਰ ਤਾਪਮਾਨ 2 ਡਿਗਰੀ ਸੈਲਸੀਅਸ ਵੱਧ ਜਾਂਦਾ ਹੈ ਤਾਂ ਥਣਧਾਰੀ ਜੀਵ ਠੰਡੇ ਖੇਤਰ ਦੀ ਤਲਾਸ਼ ਵਿਚ ਦੂਜੇ ਖੇਤਰ ਵਿਚ ਚਲੇ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਬੀਮਾਰੀਆਂ ਅਤੇ ਵਾਇਰਸ ਦੋਵਾਂ ਦਾ ਖਤਰਾ ਵਧ ਜਾਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਫਰੀਕਾ ਅਤੇ ਏਸ਼ੀਆ ਇਸ ਵਾਇਰਸ ਦੇ ਹਾਟਸਪਾਟ ਹੋ ਸਕਦੇ ਹਨ। ਅਜਿਹੇ ਮਾਮਲਿਆਂ ’ਚ ਵਾਧਾ ਹੋ ਸਕਦਾ ਹੈ, ਜਿਸ ਵਿਚ ਵਾਇਰਸ ਇਕ ਨਵੀਂ ਮਹਾਮਾਰੀ ਲਿਆ ਸਕਦਾ ਹੈ। ਜਿਵੇਂ ਕਿ ਕੋਵਿਡ-19 ਨੇ ਪੂਰੀ ਦੁਨੀਆ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਸੀ। ਅਜਿਹਾ ਇਸ ਲਈ ਵੀ ਹੈ ਕਿਉਂਕਿ ਇਹ ਇਲਾਕੇ ਸੰਘਣੀ ਆਬਾਦੀ ਲਈ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ- ਦਿੱਲੀ : ਜਾਮਾ ਮਸਜਿਦ ’ਚ ਲੋਕਾਂ ਨੇ ਅਦਾ ਕੀਤੀ ਨਮਾਜ਼, ਇਕ-ਦੂਜੇ ਨੂੰ ਗਲ ਲੱਗ ਕਿਹਾ- ਈਦ ਮੁਬਾਰਕ

PunjabKesari

ਸੰਘਣੀ ਆਬਾਦੀ ਲਈ ਵਧੇਰੇ ਖਤਰਾ-
ਵਿਗਿਆਨੀਆਂ ਦੀ ਮੰਨੀਏ ਤਾਂ ਏਸ਼ੀਆ ਵਿਚ ਭਾਰਤ ਅਤੇ ਇੰਡੋਨੇਸ਼ੀਆਂ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ਾਂ ’ਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਵਧੇਰੇ ਹੈ। ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਰੋਕਣ ਲਈ ਦੁਨੀਆ ਨੂੰ ਮਿਲ ਕੇ ਕਾਰਬਨ ਰਿਸਾਅ ਘੱਟ ਕਰਨਾ ਪਵੇਗਾ। ਇਹ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਲਈ ਇਕ ਵੱਡਾ ਖਤਰਾ ਬਣ ਸਕਦਾ ਹੈ। ਇਸ ਖੋਜ ’ਤੇ ਸਪੇਨ ਦੀ ਅਲਕਾਲਾ ਯੂਨੀਵਰਸਿਟੀ ਦੇ ਇਕੋਲਾਜਿਸਟ ਇਗਨਾਸੀਓ ਮੋਰਾਲੇਸ ਕੈਸਟਿਲਾ ਨੇ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਮਾਡਲ ਦੇ ਆਧਾਰ ’ਤੇ ਇਹ ਖੋਜ ਕੀਤੀ ਗਈ ਹੈ, ਉਸ ਵਿਚ ਕੋਈ ਗਲਤੀ ਨਹੀਂ ਹੈ। ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਵਾਇਰਸ ਦਾ ਆਦਾਨ-ਪ੍ਰਦਾਨ ਹੋਵੇਗਾ।

ਇਹ ਵੀ ਪੜ੍ਹੋ- ਪਾਣੀ ਦੀ ਟੰਕੀ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼, ਪੁਲਸ ਕਰ ਰਹੀ ਹੈ ਕਾਤਲ ਦੀ ਭਾਲ

 


Tanu

Content Editor

Related News