ਘਰ ਦੇ ਬਾਹਰ ਖੜ੍ਹੀ ਔਰਤ ਦੇ ਕੱਟੇ ਵਾਲ, ਹੋਈ ਬੇਹੋਸ਼
Wednesday, Aug 09, 2017 - 05:00 PM (IST)
ਕਾਸ਼ੀਪੁਰ— ਜਸਪੁਰ ਖੇਤਰ ਦੇ ਪਿੰਡ ਗੜੀਨੇਗੀ 'ਚ ਘਰ ਦੇ ਬਾਹਰ ਖੜ੍ਹੀ ਔਰਤ ਦੇ ਕਿਸੇ ਨੇ ਵਾਲ ਕੱਟ ਲਏ। ਇਸ ਦੌਰਾਨ ਉਹ ਬੇਹੋਸ਼ ਹੋ ਗਈ, ਜਦੋਂ ਹੋਸ਼ ਆਇਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹੀ ਉਹ ਵਾਪਸ ਅਰ ਆਉਣ ਨੂੰ ਮੁੜੀ ਤਾਂ ਗੇਟ ਦੇ ਕੋਲ ਪਿੱਛੇ ਤੋਂ ਕਿਸੇ ਨੇ ਗਰਦਨ ਫੜ ਲਈ। ਇਸ ਦੌਰਾਨ ਉਸ ਦੀ ਗਰਦਨ 'ਚ ਦਰਦ ਹੋਈ ਅਤੇ ਉਹ ਬੇਹੋਸ਼ ਹੋ ਗਈ। ਇਸ ਵਿਚਕਾਰ ਉਸ ਦਾ ਪਤੀ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਬੇਹੋਸ਼ ਦੇਖਿਆ। ਨੇੜੇ ਜਾਣ 'ਤੇ ਦੇਖਿਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ। ਇਸ ਦੇ ਬਾਅਦ ਊਸ਼ਾ ਨੂੰ ਗੜੀਨੇਗੀ ਸਥਿਤ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਇਲਾਜ ਦੌਰਾਨ ਔਰਤ ਨੂੰ ਹੋਸ਼ ਆਇਆ। ਇਸ ਘਟਨਾ ਨਾਲ ਪਿੰਡ ਵਾਸੀ ਡਰੇ ਹੋਏ ਹਨ।
