Bihar Election 2025: ਲਾਲੂ ਦੀ ਪਾਰਟੀ ਵਲੋਂ ਬਿਹਾਰ ''ਚ ਚੋਣਾਂ ਲੜੇਗਾ ''ਓਸਾਮਾ''
Wednesday, Oct 15, 2025 - 01:24 PM (IST)

ਨੈਸ਼ਨਲ ਡੈਸਕ : ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਰਜੇਡੀ ਨੇ ਮੰਗਲਵਾਰ ਨੂੰ ਆਪਣੇ ਕਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਹਨ। ਸੀਵਾਨ ਤੋਂ ਪਾਰਟੀ ਦੇ ਸੀਨੀਅਰ ਨੇਤਾ ਮੁਹੰਮਦ ਸ਼ਹਾਬੁਦੀਨ ਦੇ ਪੁੱਤਰ ਓਸਾਮਾ ਸ਼ਹਾਬ ਨੂੰ ਰਘੁਨਾਥਪੁਰ ਵਿਧਾਨ ਸਭਾ ਸੀਟ ਲਈ ਉਮੀਦਵਾਰ ਐਲਾਨਿਆ ਗਿਆ ਹੈ। ਬਿਹਾਰ ਵਿਧਾਨ ਸਭਾ ਚੋਣਾਂ 2025 ਲਈ ਲਾਲੂ ਪ੍ਰਸਾਦ ਯਾਦਵ ਨੇ ਆਰਜੇਡੀ ਲਈ ਰਘੂਨਾਥਪੁਰ ਸੀਟ ਤੋਂ ਸ਼ਹਾਬੁਦੀਨ ਦੇ ਪੁੱਤਰ ਓਸਾਮਾ ਸ਼ਹਾਬ ਨੂੰ ਟਿਕਟ ਦੇ ਕੇ ਇੱਕ ਵੱਡਾ ਕਦਮ ਚੁੱਕਿਆ ਹੈ।
ਪੜ੍ਹੋ ਇਹ ਵੀ : ਗੁਰਨਾਮ ਚੜੂਨੀ ਨੇ ਜੜ੍ਹ 'ਤਾ ਸਰਕਾਰੀ ਅਧਿਕਾਰੀ ਦੇ ਥੱਪੜ, ਚੁੱਕ ਕੇ ਲੈ ਗਈ ਪੁਲਸ
ਦੂਜੇ ਪਾਸੇ ਪਾਰਟੀ ਵੱਲੋਂ ਉਨ੍ਹਾਂ ਨੂੰ ਚੋਣ ਨਿਸ਼ਾਨ ਵੀ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਓਸਾਮਾ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਪਾਰਟੀ ਦੇ ਫੈਸਲੇ ਤੋਂ ਬਾਅਦ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਉਮੀਦਵਾਰਾਂ ਦੇ ਪ੍ਰਚਾਰ 'ਤੇ ਹਨ। ਓਸਾਮਾ ਸ਼ਹਾਬ ਦੀ ਨਾਮਜ਼ਦਗੀ ਨੂੰ ਸ਼ਹਾਬੁਦੀਨ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ! ਜਾਣੋ 2 ਲੀਟਰ ਤੇਲ ਦੀ ਕੀਮਤ
ਦੱਸ ਦੇਈਏ ਕਿ ਓਸਾਮਾ ਅਤੇ ਉਸਦੀ ਮਾਂ, ਹਿਨਾ ਸ਼ਹਾਬ ਪਿਛਲੇ ਸਾਲ ਅਕਤੂਬਰ ਵਿੱਚ ਆਰਜੇਡੀ ਵਿੱਚ ਸ਼ਾਮਲ ਹੋਏ ਸਨ, ਜਿਸ ਨਾਲ ਉਨ੍ਹਾਂ ਦੇ 2024 ਦੀਆਂ ਚੋਣਾਂ ਲੜਨ ਬਾਰੇ ਕਿਆਸ ਅਰਾਈਆਂ ਲੱਗੀਆਂ ਸਨ। ਸ਼ਹਾਬੁਦੀਨ ਦੀ ਪਤਨੀ ਹਿਨਾ ਸ਼ਹਾਬ ਨੇ ਕਾਫੀ ਸਮਾਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਉਹਨਾਂ ਨੇ ਆਪਣੇ ਪੁੱਤਰ ਓਸਾਮਾ ਨੂੰ ਰਘੂਨਾਥਪੁਰ ਸੀਟ ਤੋਂ ਚੋਣ ਲੜਨ ਦਾ ਪ੍ਰਸਤਾਵ ਰੱਖਿਆ ਸੀ।
ਪੜ੍ਹੋ ਇਹ ਵੀ : 1,02,20,00,000 ਰੁਪਏ ਦਾ ਬੋਨਸ! ਦੀਵਾਲੀ 'ਤੇ ਸੂਬਾ ਸਰਕਾਰ ਨੇ ਮੁਲਾਜ਼ਮਾਂ ਲਈ ਖੋਲ੍ਹਿਆ ਖਜ਼ਾਨਾ
ਸਿੱਖਿਆ ਅਤੇ ਸਿਆਸੀ ਸਫ਼ਰ
ਓਸਾਮਾ ਸ਼ਹਾਬ ਦਾ ਜਨਮ 12 ਜੂਨ, 1995 ਨੂੰ ਸੀਵਾਨ ਵਿੱਚ ਹੋਇਆ ਹੈ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਸੀਵਾਨ ਅਤੇ ਦਿੱਲੀ ਵਿੱਚ ਪੂਰੀ ਕੀਤੀ। ਜੀਡੀ ਗੋਇਨਕਾ ਸਕੂਲ ਤੋਂ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਹ ਕਾਨੂੰਨ ਦੀ ਪੜ੍ਹਾਈ ਲਈ ਲੰਡਨ ਚਲੇ ਗਏ, ਜਿਥੇ ਉਹਨਾਂ ਨੇ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ। ਸਾਲ 2021 ਵਿੱਚ, ਉਹਨਾਂ ਦਾ ਵਿਆਹ ਡਾ. ਆਇਸ਼ਾ ਨਾਲ ਹੋਇਆ, ਜਿਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮਬੀਬੀਐਸ ਕੀਤੀ ਹੋਈ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਿਹਾਰ ਵਾਪਸ ਆਇਆ ਓਸਾਮਾ ਹੁਣ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਤਿਆਰ ਹੈ।
ਪੜ੍ਹੋ ਇਹ ਵੀ : ਛੁੱਟੀਆਂ ਦਾ ਐਲਾਨ, 4 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।