ਵੈਭਵ ਸੂਰਯਵੰਸ਼ੀ ਲਈ ਬਿਹਾਰ ਸਰਕਾਰ ਨੇ ਖੋਲ਼ਿਆ ਖਜ਼ਾਨਾ, U-19 WC ਜਿੱਤ ਤੋਂ ਬਾਅਦ ਦਿੱਤਾ 50 ਲੱਖ ਦਾ ਇਨਾਮ

Monday, Feb 23, 2026 - 12:48 PM (IST)

ਵੈਭਵ ਸੂਰਯਵੰਸ਼ੀ ਲਈ ਬਿਹਾਰ ਸਰਕਾਰ ਨੇ ਖੋਲ਼ਿਆ ਖਜ਼ਾਨਾ, U-19 WC ਜਿੱਤ ਤੋਂ ਬਾਅਦ ਦਿੱਤਾ 50 ਲੱਖ ਦਾ ਇਨਾਮ

ਪਟਨਾ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਕ੍ਰਿਕਟਰ ਵੈਭਵ ਸੂਰਯਵੰਸ਼ੀ ਨੂੰ 50 ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ। ਸੂਰਯਵੰਸ਼ੀ ਦੇ ਰਿਕਾਰਡ ਸੈਂਕੜੇ ਦੀ ਮਦਦ ਨਾਲ ਭਾਰਤ ਨੇ 6 ਫਰਵਰੀ ਨੂੰ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 2026 ਦਾ ਖਿਤਾਬ ਜਿੱਤਿਆ ਸੀ। ਸਮਸਤੀਪੁਰ ਜ਼ਿਲੇ ਦੇ ਰਹਿਣ ਵਾਲੇ 14 ਸਾਲਾ ਇਸ ਖਿਡਾਰੀ ਨੇ 80 ਗੇਂਦਾਂ ’ਤੇ 218 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 175 ਦੌੜਾਂ ਬਣਾਈਆਂ ਸਨ ਤੇ ਉਸ ਨੂੰ ਮੈਚ ਅਤੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ।

ਨਿਤੀਸ਼ ਨੇ ਕਿਹਾ, ‘‘ਆਪਣੀ ਸਖਤ ਮਿਹਨਤ ਤੇ ਪ੍ਰਤਿਭਾ ਨਾਲ ਵੈਭਵ ਸੂਰਯਵੰਸ਼ੀ ਭਾਰਤੀ ਕ੍ਰਿਕਟ ਲਈ ਇਕ ਨਵੀਂ ਉਮੀਦ ਬਣ ਕੇ ਉੱਭਰਿਆ ਹੈ। ਮੈਂ ਉਸ ਨੂੰ ਰਾਸ਼ਟਰੀ ਟੀਮ ਲਈ ਨਵੀਆਂ ਪ੍ਰਾਪਤੀਆਂ ਬਣਾਉਣ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ’ਚ ਸਫਲਤਾ ਦੀ ਕਾਮਨਾ ਕਰਦਾ ਹਾਂ।’’


author

Tarsem Singh

Content Editor

Related News