ਕੇਂਦਰੀ ਕਰਮਚਾਰੀਆਂ ਨੂੰ ਖ਼ਰਚ ਘਟਾਉਣ ਦੇ ਹੁਕਮ, ਓਵਰਟਾਈਮ ਭੱਤਾ ਸਮੇਤ ਇਨ੍ਹਾਂ ਚੀਜ਼ਾਂ ''ਚ ਹੋਵੇਗੀ ਕਟੌਤੀ

Saturday, Jun 12, 2021 - 12:23 AM (IST)

ਨਵੀਂ ਦਿੱਲੀ - ਲਾਗਤ ਵਿੱਚ ਕਟੌਤੀ ਕੇਂਦਰ ਸਰਕਾਰ ਦੇ ਦਫ਼ਤਰਾਂ ਅਤੇ ਕਰਮਚਾਰੀਆਂ ਤੱਕ ਪਹੁੰਚ ਗਈ ਹੈ। ਭਾਰਤ ਵਿੱਚ ਕੋਰੋਨਾ ਮਹਾਮਾਰੀ ਤੋਂ ਬਾਅਦ ਪਹਿਲੀ ਬਾਰ ਕੇਂਦਰ ਸਰਕਾਰ ਦੇ ਵਿਭਾਗ ਅਤੇ ਮੰਤਰਾਲਾ ਓਵਰਟਾਈਮ ਭੱਤਾ ਅਤੇ ਰਿਵਾਰਡ ਆਦਿ ਵਰਗੇ ਖ਼ਰਚੀਆਂ ਵਿੱਚ 20% ਦੀ ਕਟੌਤੀ ਕਰਣਗੇ।  

ਕੋਰੋਨਾ ਸੰਕਟ ਵਿਚਾਲੇ ਕੇਂਦਰ ਸਰਕਾਰ ਨੇ ਖ਼ਰਚ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਓਵਰਟਾਈਮ ਭੱਤੇ ਵਰਗੀਆਂ ਕਈ ਚੀਜ਼ਾਂ ਨੂੰ ਪ੍ਰਭਾਵਿਤ ਕਰੇਗਾ। ਸਪੱਸ਼ਟ ਤੌਰ 'ਤੇ ਇਹ ਹੁਕਮ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਵੱਧਦੇ ਖ਼ਰਚਿਆਂ ਨੂੰ ਪੂਰਾ ਕਰਣ ਲਈ ਹੈ। 

ਇਹ ਵੀ ਪੜ੍ਹੋ- CCTV 'ਚ ਕੈਦ ਹੋਇਆ ਲਾਈਵ ਮਰਡਰ, ਚਾਕੂ ਦੇ ਹਮਲੇ ਨਾਲ ਤੜਫਦਾ ਰਿਹਾ ਨੌਜਵਾਨ

ਜ਼ਿਕਰਯੋਗ ਹੈ ਕਿ ਵਿੱਤ ਮੰਤਰਾਲਾ ਨੇ ਪਿਛਲੇ ਵਿੱਤ ਸਾਲ ਵਿੱਚ ਦੋ ਵਾਰ ਮੰਤਰਾਲਿਆ ਅਤੇ ਵਿਭਾਗਾਂ ਦੁਆਰਾ ਖ਼ਰਚ ਵਿੱਚ ਕਟੌਤੀ ਦਾ ਹੁਕਮ ਦਿੱਤਾ ਸੀ ਪਰ ਓਵਰਟਾਈਮ ਭੱਤਾ ਅਤੇ ਇਨਾਮ ਵਰਗੀਆਂ ਚੀਜ਼ਾਂ 'ਤੇ ਅਜਿਹਾ ਹੁਕਮ ਨਹੀਂ ਦਿੱਤਾ ਸੀ।

ਹਾਲਾਂਕਿ, ਵੀਰਵਾਰ ਨੂੰ ਵਿੱਤ ਮੰਤਰਾਲਾ ਦੇ ਖ਼ਰਚ ਵਿਭਾਗ ਨੇ ਇੱਕ ਮੀਮੋ ਜਾਰੀ ਕੀਤਾ ਜੋ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਅਤੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਵਿੱਤੀ ਸਲਾਹਕਾਰਾਂ ਨੂੰ ਭੇਜਿਆ ਗਿਆ। ਜਿਸ ਵਿੱਚ ਫਿਜ਼ੂਲ ਖ਼ਰਚ ਨੂੰ ਰੋਕਣ ਲਈ ਕਦਮ ਚੁੱਕਣ ਅਤੇ ਇਸ ਵਿੱਚ 20% ਦੀ ਕਮੀ ਕਰਣ ਨੂੰ ਕਿਹਾ ਗਿਆ।

ਇਹ ਵੀ ਪੜ੍ਹੋ- ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਦਾ ਖੁਲਾਸਾ, 8 ਕਰੋੜ ਤੋਂ ਜ਼ਿਆਦਾ ਦਾ ਸੋਨਾ ਅਤੇ ਕੈਸ਼ ਬਰਾਮਦ 

ਮੀਮੋ ਵਿੱਚ ਕਿਹਾ ਗਿਆ ਕਿ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਅਪੀਲ ਹੈ ਕਿ ਉਹ ਸਾਰੇ ਬਚਣ ਯੋਗ ਗੈਰ ਯੋਜਨਾ ਖਰਚਿਆਂ ਨੂੰ ਘੱਟ ਕਰਣ ਲਈ ਕਦਮ ਚੁੱਕਣ। ਇਸ ਹੁਕਮ ਲਈ 2019-20 ਵਿੱਚ ਖ਼ਰਚ ਨੂੰ ਆਧਾਰ ਰੇਖਾ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਹਾਲਾਂਕਿ ਮੀਮੋ ਵਿੱਚ ਸਪੱਸ਼ਟ ਰੂਪ ਨਾਲ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਦੀ ਰੋਕਥਾਮ ਨਾਲ ਸਬੰਧਿਤ ਖ਼ਰਚ ਨੂੰ ਇਸ ਹੁਕਮ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News