ਆਪਰੇਸ਼ਨ ਸਿੰਦੂਰ ਅਜੇ ਰੁਕਿਆ ਨਹੀਂ ਹੈ : JP ਨੱਢਾ
Saturday, May 31, 2025 - 03:54 PM (IST)

ਜੈਪੁਰ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਅਜੇ ਰੁਕਿਆ ਨਹੀਂ ਹੈ ਅਤੇ ਜਿੰਨਾ ਚਿਰ ਪਾਕਿਸਤਾਨ ਦੇ ਗਲਤ ਇਰਾਦੇ ਹਨ, ਓਨਾ ਚਿਰ ਇਸ 'ਤੇ ਹਮਲੇ ਹੁੰਦੇ ਰਹਿਣਗੇ। ਸ੍ਰੀ ਨੱਢਾ ਨੇ ਇਹ ਗੱਲ ਸ਼ਨੀਵਾਰ ਨੂੰ ਜੈਪੁਰ ਪਹੁੰਚਣ 'ਤੇ ਹਵਾਈ ਅੱਡੇ ਦੇ ਬਾਹਰ ਮੌਜੂਦ ਲੋਕਾਂ ਨੂੰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਕੀਤੇ ਗਏ ਸਵਾਗਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਅਤੇ ਆਪਰੇਸ਼ਨ ਸਿੰਦੂਰ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੋਈ ਸਾਡੇ ਵੱਲ ਅੱਖ ਚੁੱਕਦਾ ਹੈ ਤਾਂ ਉਸ ਦਾ ਜਵਾਬ ਘਰ 'ਚ ਵੜ ਕੇ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੇ ਹਾਰ ਮੰਨ ਲਈ। ਨੱਢਾ ਨੇ ਕਿਹਾ ਕਿ ਅਸੀਂ ਸ਼੍ਰੀ ਮੋਦੀ ਦੀ ਅਗਵਾਈ 'ਚ ਦੇਸ਼ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਅਤੇ ਕਿਹਾ ਕਿ ਆਪਰੇਸ਼ਨ ਸਿੰਦੂਰ ਅਜੇ ਰੁਕਿਆ ਨਹੀਂ ਹੈ ਅਤੇ ਇਹ ਚੱਲਦਾ ਰਹੇਗਾ ਜਦੋਂ ਤੱਕ ਪਾਕਿਸਤਾਨ ਦੀਆਂ ਨਜ਼ਰਾਂ ਗਲਤ ਰਹਿਣਗੀਆਂ, ਉਦੋਂ ਤੱਕ ਉਸ 'ਤੇ ਵਾਰ ਕੀਤਾ ਜਾਂਦਾ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e