ਟਰੇਨ ਹੇਠ ਆਉਣ ਨਾਲ ਵਿਅਕਤੀ ਦੀ ਮੌਤ, ਅਜੇ ਨਹੀਂ ਹੋ ਸਕੀ ਸ਼ਨਾਖਤ

Friday, Jun 19, 2026 - 05:15 PM (IST)

ਟਰੇਨ ਹੇਠ ਆਉਣ ਨਾਲ ਵਿਅਕਤੀ ਦੀ ਮੌਤ, ਅਜੇ ਨਹੀਂ ਹੋ ਸਕੀ ਸ਼ਨਾਖਤ

ਪਟਿਆਲਾ (ਬਲਜਿੰਦਰ) : ਰੇਲਵੇ ਟਰੈਕ ‘ਤੇ ਰੇਲਵੇ ਸਟੇਸ਼ਨ ਪਟਿਆਲਾ-ਧਬਲਾਨ ਵਿਚਕਾਰ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮਾਮਲੇ ਦੇ ਜਾਂਚ ਅਧਿਕਾਰੀ ਜੀ.ਆਰ.ਪੀ. ਦੇ ਏ.ਐਸ.ਆਈ ਰਾਜੀਵ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ਨਾਖਤ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਮ੍ਰਿਤਕ ਦੀ ਉਮਰ 50-55 ਸਾਲ ਜਾਪਦੀ ਹੈ। 


author

Gurminder Singh

Content Editor

Related News