ਚੋਰਾਂ ਨੂੰ ਨਹੀਂ ਹੈ ਪੁਲਸ ਦਾ ਖ਼ੌਫ਼: ਹੁਣ ਬ੍ਰਹਮਾ ਮੰਦਿਰ ''ਚੋਂ ਹਜ਼ਾਰਾਂ ਦੀ ਚੜ੍ਹਾਵਾ ਰਾਸ਼ੀ ਕੀਤੀ ਚੋਰੀ

Friday, Jun 26, 2026 - 12:57 PM (IST)

ਚੋਰਾਂ ਨੂੰ ਨਹੀਂ ਹੈ ਪੁਲਸ ਦਾ ਖ਼ੌਫ਼: ਹੁਣ ਬ੍ਰਹਮਾ ਮੰਦਿਰ ''ਚੋਂ ਹਜ਼ਾਰਾਂ ਦੀ ਚੜ੍ਹਾਵਾ ਰਾਸ਼ੀ ਕੀਤੀ ਚੋਰੀ

ਨੂਰਪੁਰਬੇਦੀ (ਭੰਡਾਰੀ)-ਬਲਾਕ ਨੂਰਪੁਰਬੇਦੀ 'ਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਰੋਸ ਵਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਪਿੰਡ ਲਖਣੋਂ ਵਿਖੇ ਇਕ ਮਕਾਨ 'ਚ ਲੱਖਾਂ ਦੀ ਕੀਮਤ ਦੀ ਬਿਜਲੀ ਦੀ ਤਾਰ ਦੀ ਹੋਈ ਚੋਰੀ ਦੀ ਘਟਨਾ ਤੋਂ ਇਲਾਵਾ ਝਿੰਜੜੀ ਮਾਜਰਾ ਦੇ ਗੁਰਦੁਆਰਾ ਸਾਹਿਬ 'ਚੋਂ ਚੜਾਵਾ ਰਾਸ਼ੀ ਚੋਰੀ ਹੋਣ ਤੋਂ ਬਾਅਦ ਇਕ ਵਾਰ ਮੁੜ ਚੋਰਾਂ ਨੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਿੰਡ ਤਖਤਗੜ੍ਹ ਸਥਿਤ ਬ੍ਰਹਮਾ ਮੰਦਿਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ

ਚੋਰ ਮੰਦਿਰ ਦਾ ਗੱਲਾ ਕੱਟ ਕੇ ਉਸ ’ਚ ਪਈ ਹਜ਼ਾਰਾਂ ਰੁਪਏ ਦੀ ਚੜ੍ਹਾਵਾ ਰਾਸ਼ੀ ਚੋਰੀ ਕਰਕੇ ਫ਼ਰਾਰ ਹੋ ਗਏ। ਵੇਖਣ ਤੋਂ ਮੰਦਿਰ ਦਾ ਗੱਲਾ ਕਟਰ ਨਾਲ ਕੱਟਿਆ ਜਾਪ ਰਿਹਾ ਸੀ। ਮੰਦਿਰ ਪ੍ਰਬੰਧਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬਾਅਦ ਦੁਪਹਿਰ ਮੰਦਿਰ ਵਿਖੇ ਪਹੁੰਚਿਆ ਤਾਂ ਵੇਖਿਆ ਕਿ ਮੰਦਿਰ ’ਚ ਰੱਖਿਆ ਸਟੀਲ ਦਾ ਗੱਲਾ ਕੱਟਿਆ ਹੋਇਆ ਸੀ। ਉਪਰੰਤ ਜਾਚ ਕਰਨ 'ਤੇ ਪਤਾ ਲੱਗਿਆ ਕਿ ਚੋਰ ਗੱਲੇ 'ਚ ਪਈ ਚੜ੍ਹਾਵਾ ਰਾਸ਼ੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਅਨੁਸਾਰ ਗੱਲੇ 'ਚ ਕਰੀਬ 10 ਤੋਂ 15 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਹੋ ਸਕਦੀ ਹੈ।

ਚੋਰੀ ਸਬੰਧੀ ਪਤਾ ਚੱਲਣ 'ਤੇ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਪੁਲਸ ਦੀ ਸੁਸਤ ਕਾਰਵਾਈ ਕਾਰਨ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਰਹੇ ਹਨ, ਜਿਸ ਕਰਕੇ ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਦੀ ਗਸ਼ਤ ਯਕੀਨੀ ਬਣਾਈ ਜਾਵੇ ਤਾਂ ਜੋ ਮੁਜ਼ਰਮਾਂ ’ਚ ਕਾਨੂੰਨ ਦਾ ਡਰ ਬਣਿਆ ਰਹੇ ਅਤੇ ਲੋਕ ਚੈਨ ਦੀ ਨੀਂਦ ਸੋ ਸਕਣ।

ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News