''ਵੰਦੇ ਮਾਤਰਮ'' ਸਿਰਫ਼ ਗੀਤ ਨਹੀਂ, ਭਾਰਤ ਦੇ ਪੁਨਰ ਨਿਰਮਾਣ ਦਾ ਇੱਕ ਮੰਤਰ ਹੈ : ਅਮਿਤ ਸ਼ਾਹ

Friday, Jun 26, 2026 - 06:34 PM (IST)

''ਵੰਦੇ ਮਾਤਰਮ'' ਸਿਰਫ਼ ਗੀਤ ਨਹੀਂ, ਭਾਰਤ ਦੇ ਪੁਨਰ ਨਿਰਮਾਣ ਦਾ ਇੱਕ ਮੰਤਰ ਹੈ : ਅਮਿਤ ਸ਼ਾਹ

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇਕ ਦੇਸ਼ ਭਗਤੀ ਦਾ ਗੀਤ ਨਹੀਂ ਹੈ, ਸਗੋਂ ਭਾਰਤ ਦੇ ਪੁਨਰ ਨਿਰਮਾਣ ਦਾ ਇੱਕ ਮੰਤਰ ਹੈ। ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਦੇਸ਼ ਦੀ ਰਣਨੀਤੀ 'ਤੇ ਇਕ ਮੀਟਿਗ ਨੂੰ ਸੰਬੋਧਨ ਕਰਦੇ ਹੋਏ ਬੰਕਿਮ ਚੰਦਰ ਚੈਟਰਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਭੇਟ ਕੀਤੀ। ਸ਼ਾਹ ਨੇ ਨੈਸ਼ਨਲ ਨਾਰਕੋ-ਕੋਆਰਡੀਨੇਸ਼ਨ ਸੈਂਟਰ (ਐਨ.ਸੀ.ਓ.ਆਰ.ਡੀ.) ਦੀ 10ਵੀਂ ਉੱਚ-ਪੱਧਰੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ 26 ਜੂਨ ਦੇਸ਼ ਦੀ ਨਸ਼ਾ ਵਿਰੋਧੀ ਮੁਹਿੰਮ ਲਈ ਇੱਕ ਮਹੱਤਵਪੂਰਨ ਦਿਨ ਹੈ। 

ਪੜ੍ਹੋ ਇਹ ਵੀ - ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

ਉਨ੍ਹਾਂ ਕਿਹਾ ਕਿ ਇਸ ਦਿਨ ਬੰਕਿਮ ਚੰਦਰ ਚੈਟਰਜੀ ਦੀ ਜਨਮ ਵਰ੍ਹੇਗੰਢ ਵੀ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਦੌਰਾਨ ਦੇਸ਼ ਦੇ ਆਤਮਵਿਸ਼ਵਾਸ ਨੂੰ ਜਗਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਸ਼ਾਹ ਨੇ ਕਿਹਾ ਕਿ ਬੰਕਿਮ ਬਾਬੂ ਨੇ ਵੰਦੇ ਮਾਤਰਮ ਦੀ ਰਚਨਾ ਕੀਤੀ ਸੀ। ਵੰਦੇ ਮਾਤਰਮ ਰਾਸ਼ਟਰ ਦੀ ਸਭਿਆਚਾਰਕ ਚੇਤਨਾ ਅਤੇ ਦੇਸ਼ ਭਗਤੀ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ। ਜਦੋਂ ਸੁੰਤਤਰਤਾ ਸੰਗਰਾਮ ਆਪਣੇ ਸਿਖਰ 'ਤੇ ਸੀ, ਤਾਂ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦਾ ਮੁੱਖ ਨਾਅਰਾ 'ਵੰਦੇ ਮਾਤਰਮ' ਸੀ। ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ "ਵੰਦੇ ਮਾਤਰਮ" ਦਾ ਨਾਅਰਾ ਲਗਾਉਂਦੇ ਹੋਏ ਫਾਂਸੀ ਦੇ ਤਖ਼ਤੇ ਨੂੰ ਚੁੰਮਿਆ। 

ਪੜ੍ਹੋ ਇਹ ਵੀ - ਸੋਨਮ-ਸੀਆ ਤੋਂ ਬਾਅਦ ਹੁਣ ਗੀਤਾ ਨੇ ਪਤੀ ਨੂੰ ਦਿੱਤੀ ਖੌਫਨਾਕ ਮੌਤ, ਸਬੂਤ ਮਿਟਾਉਣ ਲਈ ਖੇਤਾਂ 'ਚ ਲਾਸ਼...

ਅਮਿਤ ਸ਼ਾਹ ਨੇ ਕਿਹਾ, "ਵੰਦੇ ਮਾਤਰਮ ਸਾਡੇ ਸਾਰੇ ਭਾਰਤੀਆਂ ਲਈ ਸਿਰਫ਼ ਇੱਕ ਨਾਅਰਾ ਜਾਂ ਗੀਤ ਨਹੀਂ ਹੈ। 'ਵੰਦੇ ਮਾਤਰਮ' ਸਿਰਫ਼ ਅਜਿਹਾ ਇੱਕ ਗੀਤ ਨਹੀਂ ਹੈ, ਜਿਸਨੇ ਆਜ਼ਾਦੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। 'ਵੰਦੇ ਮਾਤਰਮ' ਭਾਰਤ ਦੇ ਪੁਨਰ ਨਿਰਮਾਣ ਦਾ ਮੰਤਰ ਹੈ ਅਤੇ ਭਾਰਤ ਮਾਤਾ ਨੂੰ ਦੁਨੀਆ ਵਿੱਚ ਸਭ ਤੋਂ ਉੱਚੇ ਸਥਾਨ 'ਤੇ ਮੁੜ ਸਥਾਪਿਤ ਕਰਨ ਦਾ ਇੱਕ ਸਾਧਨ ਹੈ।" ਇਸ ਬੈਠਕ ਵਿਚ 44 ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ, ਰਾਜ ਸਰਕਾਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਮੀਟਿੰਗ ਵਿੱਚ ਵਿਅਕਤੀਗਤ ਅਤੇ ਆਨਲਾਈਨ ਤੌਰ 'ਤੇ ਦੋਵੇਂ ਤਰ੍ਹਾਂ ਹਿੱਸਾ ਲਿਆ। ਮੀਟਿੰਗ ਵਿੱਚ ਨਸ਼ਾ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ​​ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਚਰਚਾ ਦਾ ਕੇਂਦਰ ਬਿੰਦੂ ਸਿੰਥੈਟਿਕ ਨਸ਼ਿਆਂ ਦੀ ਵੱਧ ਰਹੀ ਚੁਣੌਤੀ ਨਾਲ ਨਜਿੱਠਣ, ਡਾਰਕਨੈੱਟ ਰਾਹੀਂ ਹੋਣ ਵਾਲੀ ਤਸਕਰੀ 'ਤੇ ਰੋਕ ਲਗਾਉਣਾ ਅਤੇ ਅਗਲੇ ਤਿੰਨ ਸਾਲਾਂ ਦੌਰਾਨ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੀ ਪਹੁੰਚ ਨੂੰ ਵਧਾਉਣ 'ਤੇ ਸੀ।

ਪੜ੍ਹੋ ਇਹ ਵੀ - ਵਾਹਨ ਚਾਲਕਾਂ ਲਈ Good News : ਹੁਣ AI ਦੇ ਹੱਥ ਪ੍ਰਦੂਸ਼ਣ ਦੀ ਕਮਾਨ ! ਸੰਭਾਲੇਗਾ ਹਾਈਵੇ ਦਾ ਟਰੈਫ਼ਿਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News