''ਪਤੀ ਦੀ ‘ਪ੍ਰਾਪਰਟੀ’ ਨਹੀਂ ਹੁੰਦੀ ਪਤਨੀ'', ਓਡੀਸ਼ਾ ਹਾਈ ਕੋਰਟ ਨੇ ਸੁਣਾ ''ਤਾ ਅਹਿਮ ਫੈਸਲਾ

Friday, Jun 26, 2026 - 12:15 PM (IST)

''ਪਤੀ ਦੀ ‘ਪ੍ਰਾਪਰਟੀ’ ਨਹੀਂ ਹੁੰਦੀ ਪਤਨੀ'', ਓਡੀਸ਼ਾ ਹਾਈ ਕੋਰਟ ਨੇ ਸੁਣਾ ''ਤਾ ਅਹਿਮ ਫੈਸਲਾ

ਭੁਵਨੇਸ਼ਵਰ (ਏਜੰਸੀ) - ਉੜੀਸਾ ਹਾਈ ਕੋਰਟ ਨੇ ਵੀਰਵਾਰ ਨੂੰ ਆਪਣੇ ਇਕ ਫੈਸਲੇ ਵਿਚ ਸਪੱਸ਼ਟ ਕਰਦਿਆਂ ਕਿਹਾ ਕਿ ਪਤਨੀ ਪਤੀ ਦੀ ਪ੍ਰਾਪਰਟੀ ਨਹੀਂ ਹੁੰਦੀ ਅਤੇ ਬਾਲਗ ਔਰਤਾਂ ਇਹ ਤੈਅ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਨ ਕਿ ਉਨ੍ਹਾਂ ਨੇ ਕਿੱਥੇ ਰਹਿਣਾ ਹੈ। ਮੁੱਖ ਜੱਜ ਹਰੀਸ਼ ਟੰਡਨ ਅਤੇ ਜਸਟਿਸ ਮੁਰਾਰੀ ਰਮਨ ਦੀ ਬੈਂਚ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਪਾਇਆ ਕਿ ਔਰਤ ਵਿਆਹੁਤਾ ਜ਼ਿੰਦਗੀ ਵਿਚ ਅਣਬਣ ਕਾਰਨ ਆਪਣੀ ਮਰਜ਼ੀ ਨਾਲ ਸਹੁਰਾ ਘਰ ਛੱਡ ਕੇ ਚਲੀ ਗਈ ਸੀ ਅਤੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਗੈਰ-ਕਾਨੂੰਨੀ ਢੰਗ ਨਾਲ ਕੈਦ ਨਹੀਂ ਕੀਤਾ ਗਿਆ ਸੀ।

ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ

ਬੈਂਚ ਨੇ ਇਸ ਸਬੰਧੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਇਹ ਮਾਮਲਾ ਇਸ ਗੱਲ ਦੀ ਇਕ ਵੱਡੀ ਮਿਸਾਲ ਹੈ ਕਿ ਮਾਮਲਾ ਦਰਜ ਕਰਨ ਵਾਲਿਆਂ ਵਿਚ ਨਿੱਜੀ ਹਿਸਾਬ-ਕਿਤਾਬ ਬਰਾਬਰ ਕਰਨ ਅਤੇ ਵਿਆਹੁਤਾ ਝਗੜਿਆਂ ਵਿਚ ਦਬਾਅ ਪਾਉਣ ਲਈ ‘ਹੇਬੀਅਸ ਕਾਰਪਸ’ ਦੇ ਉਪਾਅ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ। ਬੈਂਚ ਨੇ ਕਿਹਾ,‘‘ਇਹ ਉਨ੍ਹਾਂ ਮਿਸਾਲਾਂ ਵਿਚੋਂ ਇਕ ਹੈ, ਜਿੱਥੇ ਪਤੀ ਨੇ ਅਦਾਲਤ ਰਾਹੀਂ ਪਤਨੀ ’ਤੇ ਦਬਾਅ ਪਾਉਣ ਲਈ ਪਹੁੰਚ ਕੀਤੀ ਹੈ, ਜੋ ਵਿਆਹੁਤਾ ਰਿਸ਼ਤੇ ਵਿਚ ਅਣਬਣ ਕਾਰਨ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਚਲੀ ਗਈ ਸੀ।’’ ਪਟੀਸ਼ਨਕਰਤਾ ਖੁਦ ਉਸ ਵਿਅਕਤੀ ਦੇ ਘਰ ਗਿਆ ਸੀ ਜਿਸ ’ਤੇ ਉਸ ਨੇ ਆਪਣੀ ਪਤਨੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਸ ਨੂੰ ਘਰ ਵਾਪਸ ਆਉਣ ਦੀ ਬੇਨਤੀ ਕੀਤੀ ਸੀ। ਹਾਲਾਂਕਿ ਔਰਤ ਨੇ ਪਤੀ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ।

ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News