ਵਧ ਰਿਹਾ ਹੈ ਦੇਸ਼ ਦਾ ਵਪਾਰ ਪਰ ਦਰਾਮਦ-ਬਰਾਮਦ ਦਾ ਅਸੰਤੁਲਨ ਬਣਿਆ ਵੱਡੀ ਚੁਣੌਤੀ
Wednesday, Jun 24, 2026 - 05:30 PM (IST)
ਬਿਜ਼ਨੈੱਸ ਡੈਸਕ - ਨੀਤੀ ਆਯੋਗ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਦਾ ਵਪਾਰ ਵਧ ਜ਼ਰੂਰ ਰਿਹਾ ਹੈ ਪਰ ਇਹ ਸੰਤੁਲਿਤ ਨਹੀਂ ਹੈ। ਜਨਵਰੀ-ਮਾਰਚ 2026 ਦੀ ਤਿਮਾਹੀ ’ਚ ਕੁੱਲ ਵਪਾਰ 1.84 ਟ੍ਰਿਲੀਅਨ ਡਾਲਰ ਤੱਕ ਪਹੁੰਚਿਆ ਅਤੇ 5.4 ਫੀਸਦੀ ਦਾ ਵਾਧਾ ਦਰਜ ਹੋਇਆ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਰਾਮਦ (6.5 ਫੀਸਦੀ) ਬਰਾਮਦ (4.2 ਫੀਸਦੀ) ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੀ ਬਾਹਰੀ ਨਿਰਭਰਤਾ ਅਜੇ ਵੀ ਜ਼ਿਆਦਾ ਹੈ ਅਤੇ ਘਰੇਲੂ ਉਤਪਾਦਨ ਓਨੀ ਤੇਜ਼ੀ ਨਾਲ ਗਲੋਬਲ ਮਾਰਕੀਟ ’ਚ ਨਹੀਂ ਵਧ ਪਾ ਰਿਹਾ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ
ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਮਰਚੈਂਡਾਈਜ਼ ਭਾਵ ਸਾਮਾਨ ਦੀ ਬਰਾਮਦ 2.8 ਫੀਸਦੀ ਘਟ ਕੇ 112 ਅਰਬ ਡਾਲਰ ਰਹਿ ਗਈ, ਜਦੋਂ ਕਿ ਦਰਾਮਦ 11.9 ਫੀਸਦੀ ਵਧ ਕੇ 195.5 ਅਰਬ ਡਾਲਰ ਪਹੁੰਚ ਗਈ। ਇਹ ਸਿੱਧਾ ਸੰਕੇਤ ਹੈ ਕਿ ਮੈਨੂਫੈਕਚਰਿੰਗ ਸੈਕਟਰ ਅਜੇ ਦਬਾਅ ’ਚ ਹੈ ਪਰ ਸੇਵਾ ਖੇਤਰ ਖਾਸ ਕਰ ਕੇ ਆਈ. ਟੀ. ਅਤੇ ਡਿਜੀਟਲ ਸੇਵਾਵਾਂ ਨੇ ਸਥਿਤੀ ਸੰਭਾਲੀ। ਸੇਵਾਵਾਂ ਦੀ ਬਰਾਮਦ 9 ਫੀਸਦੀ ਵਧ ਕੇ 111 ਅਰਬ ਡਾਲਰ ਹੋਈ ਅਤੇ 60.4 ਅਰਬ ਡਾਲਰ ਦਾ ਸਰਪਲੱਸ ਆਇਆ। ਇਹੋ ਸਰਪਲੱਸ ਭਾਰਤ ਦੇ ਕੁੱਲ ਵਪਾਰਕ ਘਾਟੇ ਨੂੰ ਕਾਬੂ ’ਚ ਰੱਖ ਰਿਹਾ ਹੈ।
ਵਪਾਰ ਘਾਟਾ: ਨਿਯੰਤਰਣ ’ਚ ਪਰ ਜੋਖਮ ਜਾਰੀ
ਕੁੱਲ ਮਿਲਾ ਕੇ ਵਸਤੂ ਅਤੇ ਸੇਵਾਵਾਂ ਨੂੰ ਜੋੜੀਏ ਤਾਂ 23.15 ਅਰਬ ਡਾਲਰ ਦਾ ਘਾਟਾ ਦਰਜ ਹੋਇਆ ਜੋ ਸਾਲ ਦਾ ਦੂਜਾ ਸਭ ਤੋਂ ਘੱਟ ਘਾਟਾ ਹੈ। ਰਿਪੋਰਟ ਦੇ ਗ੍ਰਾਫ਼ ਵੀ ਦਿਖਾਉਂਦੇ ਹਨ ਕਿ ਸਾਲ ਦੇ ਦੂਜੇ ਹਿੱਸੇ ’ਚ ਘਾਟਾ ਕੁਝ ਘੱਟ ਹੋਇਆ ਹੈ ਪਰ ਇਹ ਸੁਧਾਰ ਸਥਾਈ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਹ ਕਾਫ਼ੀ ਹੱਦ ਤੱਕ ਸੇਵਾ ਖੇਤਰ ’ਤੇ ਨਿਰਭਰ ਹੈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਰਿਪੋਰਟ ਮੁਤਾਬਕ, ਭਾਰਤ ਦੀ ਬਰਾਮਦ ’ਚ ਇਲੈਕਟ੍ਰੀਕਲ ਮਸ਼ੀਨਰੀ, ਮਿਨਰਲ ਫਿਊਲਜ਼ ਅਤੇ ਨਿਊਕਲੀਅਰ ਰਿਐਕਟਰ ਵਰਗੇ ਸੈਕਟਰ ਅੱਗੇ ਹਨ। ਆਇਰਨ-ਸਟੀਲ (18.4 ਫੀਸਦੀ) ਅਤੇ ਵ੍ਹੀਕਲਜ਼ (14.2 ਫੀਸਦੀ) ’ਚ ਚੋਖਾ ਵਾਧਾ ਦਿਖਿਆ। ਉੱਥੇ ਹੀ, ਜੈੱਮਜ਼ ਅਤੇ ਜਿਊਲਰੀ ’ਚ ਗਿਰਾਵਟ ਆਈ ਜੋ ਗਲੋਬਲ ਮੰਗ ਕਮਜ਼ੋਰ ਹੋਣ ਦਾ ਸੰਕੇਤ ਹੈ।
ਦਰਾਮਦ ’ਚ ਸਭ ਤੋਂ ਵੱਡਾ ਉਛਾਲ ਸੋਨੇ ਅਤੇ ਚਾਂਦੀ ਨਾਲ ਜੁੜੀ ਸ਼੍ਰੇਣੀ ’ਚ ਆਇਆ, ਜਦੋਂ ਕਿ ਮਿਨਰਲ ਫਿਊਲਜ਼ ਅਤੇ ਆਇਰਨ-ਸਟੀਲ ’ਚ ਗਿਰਾਵਟ ਰਹੀ। ਇਸ ਦਾ ਮਤਲਬ ਹੈ ਕਿ ਘਰੇਲੂ ਖਪਤ ਅਤੇ ਨਿਵੇਸ਼ ਦਾ ਤਰੀਕਾ ਵੀ ਬਦਲ ਰਿਹਾ ਹੈ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਅਗਲੇ ਮਹੀਨੇ ਤੋਂ ਤਨਖਾਹਾਂ 'ਚ ਹੋਵੇਗਾ ਵਾਧਾ! ਸਰਕਾਰ ਕਰਨ ਵਾਲੀ ਹੈ ਐਲਾਨ
ਟ੍ਰੇਡ ਪਾਰਟਨਰਜ਼: ਨਵੇਂ ਦੇਸ਼ਾਂ ਨਾਲ ਜੁੜਿਆ ਪਰ ਨਿਰਭਰਤਾ ਖ਼ਤਮ ਨਹੀਂ
ਰਿਪੋਰਟ ’ਚ ਇਹ ਬਿੰਦੂ ਅਹਿਮ ਹੈ ਕਿ ਭਾਰਤ ਹੁਣ ਹੌਲੀ-ਹੌਲੀ ਆਪਣੇ ਵਪਾਰ ਨੂੰ ਵੱਖ-ਵੱਖ ਦੇਸ਼ਾਂ ’ਚ ਫੈਲਾਅ ਰਿਹਾ ਹੈ। ਟਾਪ 10 ਦੇਸ਼ਾਂ ਦੀ ਬਰਾਮਦ ਹਿੱਸੇਦਾਰੀ ਘਟ ਕੇ 50 ਫੀਸਦੀ ਹੋ ਗਈ ਹੈ। ਉੱਥੇ ਹੀ, ਦਰਾਮਦ ’ਚ ਵੀ ਇਕਾਗਰਤਾ ਘੱਟ ਹੋਈ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਚੀਨ ਅਤੇ ਰੂਸ ਤੋਂ ਦਰਾਮਦ ਅਜੇ ਵੀ ਵਧ ਰਹੀ ਹੈ। ਖਾਸ ਕਰ ਕੇ ਮੈਨੂਫੈਕਚਰਿੰਗ ਅਤੇ ਫਾਰਮਾ ਸੈਕਟਰ ’ਚ ਚੀਨ ’ਤੇ ਨਿਰਭਰਤਾ ਇਕ ਵੱਡਾ ਜੋਖਮ ਬਣੀ ਹੋਈ ਹੈ।
ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਸੇਵਾ ਖੇਤਰ: ਲਗਾਤਾਰ ਮਜ਼ਬੂਤ ਹੋ ਰਹੀ ਪਕੜ
ਭਾਰਤ 2025 ’ਚ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਸੇਵਾ ਬਰਾਮਦਰ ਬਣ ਗਿਆ। 2015 ਤੋਂ 2025 ਦਰਮਿਆਨ ਸੇਵਾ ਬਰਾਮਦ ਲੱਗਭਗ 3 ਗੁਣਾ ਵਧੀ। ਗ੍ਰੋਥ ਰੇਟ 10.3 ਫੀਸਦੀ ਰਹੀ (ਗਲੋਬਲ 6.6 ਫੀਸਦੀ ਤੋਂ ਵੱਧ)। ਰਿਪੋਰਟ ਦਾ ਇਕ ਅਹਿਮ ਸੰਕੇਤ ਇਹ ਵੀ ਹੈ ਕਿ ਹੁਣ ਭਾਰਤ ਦੀ ਸੇਵਾ ਬਰਾਮਦ ਸਿਰਫ਼ ਅਮਰੀਕਾ ’ਤੇ ਨਿਰਭਰ ਨਹੀਂ ਹੈ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ, ਊਰਜਾ ਕੀਮਤਾਂ ’ਚ ਵੀ ਦਬਾਅ
ਇਸ ਦੇ ਨਾਲ ਹੀ ਯੂ. ਐੱਸ.-ਚੀਨ ਟ੍ਰੇਡ ਮੂਵਮੈਂਟ, ਡਬਲਿਊ. ਟੀ. ਓ. ਦੀ ਬੇਭਰੋਸਗੀ ਅਤੇ ਨਵੇਂ ਐੱਫ. ਟੀ. ਏ. ਵਰਗੇ ਕਦਮ ਇਹ ਦਿਖਾਉਂਦੇ ਹਨ ਕਿ ਗਲੋਬਲ ਟ੍ਰੇਡ ਮਾਹੌਲ ਤੇਜ਼ੀ ਨਾਲ ਬਦਲ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਸਮੇਂ ’ਚ ਜੇਕਰ ਭਾਰਤ ਨੂੰ ਟ੍ਰੇਡ ’ਚ ਮਜ਼ਬੂਤ ਬਣਨਾ ਹੈ ਤਾਂ ਸਿਰਫ਼ ਬਰਾਮਦ ਵਧਾਉਣ ਨਾਲ ਕੰਮ ਨਹੀਂ ਚੱਲੇਗਾ। ਹਾਈ-ਵੈਲਿਊ ਪ੍ਰੋਡਕਟ, ਟੈਕਨਾਲੋਜੀ ਅਤੇ ਆਰ. ਐਂਡ ਡੀ. ’ਤੇ ਵੱਡਾ ਦਾਅ ਲਾਉਣਾ ਪਵੇਗਾ।
ਇਹ ਵੀ ਪੜ੍ਹੋ : ਰਿਕਾਰਡ ਹਾਈ ਤੋਂ 27% ਡਿੱਗਾ ਸੋਨਾ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ, ਜਾਣੋ ਮਾਹਰਾਂ ਦੀ ਰਾਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
