ਪੰਜਾਬ ਦੀ ''ਕੈਟਰੀਨਾ'' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ ''ਚ ਤਸਵੀਰਾਂ ਹੋਈਆਂ ਵਾਇਰਲ

Thursday, Jun 25, 2026 - 01:54 PM (IST)

ਪੰਜਾਬ ਦੀ ''ਕੈਟਰੀਨਾ'' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ ''ਚ ਤਸਵੀਰਾਂ ਹੋਈਆਂ ਵਾਇਰਲ

ਐਂਟਰਟੇਨਮੈਂਟ ਡੈਸਕ - ਪੰਜਾਬ ਦੀ ਕੈਟਰੀਨਾ ਕੈਫ ਵਜੋਂ ਜਾਣੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਇਕ ਵਾਰ ਮੁੜ ਚਰਚਾ ਵਿੱਚ ਆ ਗਈ ਹੈ। ਇਸ ਵਾਰ ਚਰਚਾ ਵਿੱਚ ਆਉਣ ਦਾ ਕਾਰਨ ਉਸਦੀ ਫਿਲਮ ਜਾਂ ਗਾਣਾ ਨਹੀਂ ਸਗੋਂ ਉਸ ਦਾ ਬ੍ਰਾਈਡਲ ਲੁੱਕ ਹੈ। 

ਇਹ ਵੀ ਪੜ੍ਹੋ: 'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ 'ਸੌਦਾ'

PunjabKesari

ਦਰਅਸਲ ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਹੈਵੀ ਲਹਿੰਗਾ ਪਹਿਨਿਆ ਹੋਇਆ ਹੈ ਅਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਸਭ ਤੋਂ ਜ਼ਿਆਦਾ ਧਿਆਨ ਜਿਸ ਚੀਜ਼ ਨੇ ਖਿੱਚਿਆ ਉਹ ਸੀ ਸ਼ਹਿਨਾਜ਼ ਦੀ ਮਾਂਗ ਵਿਚ ਸਿੰਧੂਰ, ਜਿਸ ਨੂੰ ਵੇਖਦੇ ਹੀ ਪ੍ਰਸ਼ੰਸ਼ਕਾਂ ਵਿਚ ਚਰਚਾ ਸ਼ੁਰੂ ਹੋ ਗਈ ਕਿ ਅਦਾਕਾਰਾ ਨੇ ਵਿਆਹ ਕਰਵਾ ਲਿਆ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਵੀ ਕੁੱਝ ਅਜਿਹਾ ਹੀ ਸੋਚੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸੱਚ ਨਹੀਂ ਹੈ। ਦਰਅਸਲ, ਇਹ ਖੂਬਸੂਰਤ ਲੁੱਕ ਉਸ ਦੇ ਆਉਣ ਵਾਲੇ ਕਿਸੇ ਬ੍ਰਾਂਡ ਲਈ ਇੱਕ ਫੋਟੋਸ਼ੂਟ ਦਾ ਹਿੱਸਾ ਹੈ। ਐਡ ਸ਼ੂਟ ਲਈ, ਸ਼ਹਿਨਾਜ਼ ਨੂੰ ਇਸ ਰਾਇਲ ਬ੍ਰਾਈਡਲ ਲੁੱਕ ਵਿੱਚ ਤਿਆਰ ਕੀਤਾ ਗਿਆ ਸੀ, ਜਿਸਨੂੰ ਪ੍ਰਸ਼ੰਸਕਾਂ ਨੇ ਗਲਤੀ ਨਾਲ ਉਸਦੇ ਵਿਆਹ ਦੀਆਂ ਫੋਟੋਆਂ ਸਮਝ ਲਿਆ।

ਇਹ ਵੀ ਪੜ੍ਹੋ: ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

PunjabKesari

ਦੱਸ ਦੇਈਏ ਕਿ 'ਬਿੱਗ ਬੌਸ 13' ਵਿੱਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਕੈਮਿਸਟਰੀ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੀ ਸ਼ਹਿਨਾਜ਼ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਸ਼ਹਿਨਾਜ਼ ਆਖਰੀ ਵਾਰ ਵੱਡੇ ਪਰਦੇ 'ਤੇ ਫਿਲਮ 'ਇੱਕ ਕੁੜੀ' ਵਿੱਚ ਨਜ਼ਰ ਆਈ ਸੀ ਅਤੇ ਉਸਦੀ ਲੇਟੈਸਟ ਫਿਲਮ 'ਇਸ਼ਕਨਾਮਾ' 24 ਜੁਲਾਈ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ SinghVsKaur2 ਵਿਚ ਅਦਾਕਾਰ ਗਿੱਪੀ ਗਰੇਵਾਲ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।

PunjabKesari

ਇਹ ਵੀ ਪੜ੍ਹੋ: ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News