ਆਪ੍ਰੇਸ਼ਨ ‘ਮਾਂ’ ਦੱਸਣਯੋਗ ਰੂਪ ’ਚ ਹੈ ਅਸਰਦਾਰ : ਲੈਫਟੀਨੈਂਟ ਜਨਰਲ ਢਿੱਲੋਂ

Friday, Feb 21, 2020 - 09:54 PM (IST)

ਆਪ੍ਰੇਸ਼ਨ ‘ਮਾਂ’ ਦੱਸਣਯੋਗ ਰੂਪ ’ਚ ਹੈ ਅਸਰਦਾਰ : ਲੈਫਟੀਨੈਂਟ ਜਨਰਲ ਢਿੱਲੋਂ

ਸ਼੍ਰੀਨਗਰ — ਫੌਜ ਦੇ ਇਕ ਸਿਰਕੱਢ ਅਧਿਕਾਰੀ ਨੇ ਦੱਸਿਆ ਹੈ ਕਿ ਜੰਮੂ-ਕਸ਼ਮੀਰ ’ਚ ਦਹਿਸ਼ਤਗਰਦਾਂ ਨੇ ਨਾਲ ਨਜਿੱਠਣ ਲਈ ਚਲਾਏ ਜਾ ਰਹੇ ਆਪ੍ਰੇਸ਼ਨ ‘ਮਾਂ’ ਦਾ ਅਸਰ ਦੱਸਣਯੋਗ ਰਿਹਾ ਹੈ ਅਤੇ ਇਸ ਦੇ ਜ਼ਰੀਏ ਦਹਿਸ਼ਤਗਰਦ ਧੜਿਆਂ ਦੇ ਸਰਗਣਿਆਂ ਨਾਲ ਲੋਕਪੱਖੀ ਢੰਗਾਂ ਨਾਲ ਨਿਬੜਿਆ ਜਾ ਰਿਹਾ ਹੈ। ਕਸ਼ਮੀਰ ਸਥਿਤ ਰਣਨੀਤਕ ਤੌਰ ’ਤੇ ਅਹਿਮ 15ਵੇਂ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਕਮਲਜੀਤ ਸਿੰਘ ਢਿੱਲੋਂ ਨੇ ਆਪ੍ਰੇਸ਼ਨ ‘ਮਾਂ’ ਦੀ ਸ਼ੁਰੂਆਤ ਕੀਤੀ ਸੀ। ਇਸ ’ਚ ਮੁੱਠਭੇਡ ਦੌਰਾਨ ਜਦੋਂ ਮੁਕਾਮੀ ਦਹਿਸ਼ਤਗਰਦ ਪੂਰੀ ਤਰ੍ਹਾਂ ਘਿਰ ਜਾਂਦੇ ਹਨ ਤਾਂ ਉਨ੍ਹਾਂ ਦੀ ਮਾਂ ਜਾਂ ਪਰਿਵਾਰ ਦੇ ਵੱਡ-ਵਡੇਰਿਆਂ ਨੂੰ ਜਾਂ ਬਰਾਦਰੀ ਦੇ ਦੂਜੇ ਪ੍ਰਭਾਵਸ਼ਾਲੀ ਲੋਕਾਂ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਦੌਰਾਨ ਉਹ ਨੌਜਵਾਨਾਂ ਨੂੰ ਦਹਿਸ਼ਤਗਰਦੀ ਦਾ ਰਾਹ ਛੱਡਣ ਅਤੇ ਆਮ ਜ਼ਿੰਦਗੀ ਵੱਲ ਪਰਤਣ ਲਈ ਸਮਝਾਉਂਦੇ ਹਨ। ਲੈਫਟੀਨੈਂਟ ਜਨਰਲ ਢਿੱਲੋਂ ਦਾ ਵਿਚਾਰ ਹੈ ਕਿ ਕੁਝ ਵੀ ਉਦੋਂ ਤੱਕ ਨਹੀਂ ਗੁਆਚਦਾ, ਜਦੋਂ ਤੱਕ ਆਪਣੀ ਮਾਂ ਉਸ ਨੂੰ ਲੱਭ ਨਹੀਂ ਸਕਦੀ।

ਹਾਲਾਂਕਿ ਫੌਜ ਨੇ ਕੋਈ ਵੀ ਤਫਸੀਲੀ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਇਸ ਨਾਲ ਹੌਲੀ-ਹੌਲੀ ਆਮ ਜੀਵਨ ਜੁੜ ਕੇ ਮੁਖ ਧਾਰਾ ’ਚ ਵਾਪਸ ਆ ਰਹੇ ਸਾਬਕਾ ਦਹਿਸ਼ਤਗਰਦਾਂ ਦੀ ਸੁਰੱਖਿਆ ਅਤੇ ਜੀਵਨ ਲਈ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਸਰਦਾਰ ਮੁਹਿੰਮ ਖਾਸ ਤੌਰ ’ਤੇ ਕਿਸੇ ਦਹਿਸ਼ਤਗਰਦ ਜਥੇਬੰਦੀ ਦੇ ਸਰਗਣਿਆਂ ਦੇ ਖਿਲਾਫ ਮੁਕੰਮਲ ਵਚਨਬੱਧਤਾ ਦੇ ਨਾਲ ਲੋਕ ਪੱਖੀ ਤਰੀਕੇ ਨਾਲ ਅਪਣਾਏ ਗਏ ਰੁਖ ਦਾ ਨਤੀਜਾ ਹੁੰਦਾ ਹੈ। ਸੁੁਰੱਖਿਆ ਏਜੰਸੀਆਂ ਵੱਲੋਂ ਪਿੱਛੇ ਜਿਹੇ ਤਿਆਰ ਕੀਤੀ ਗਈ ਰਿਪੋਰਟ 6 ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਹਰ ਮਹੀਨੇ ਔਸਤਨ ਸਿਰਫ 5 ਨੌਜਵਾਨ ਹੀ ਦਹਿਸ਼ਤਗਰਦ ਧੜਿਆਂ ’ਚ ਸ਼ਾਮਲ ਹੋਏ ਹਨ, ਜਦੋਂਕਿ ਪਿਛਲੇ ਵਰ੍ਹੇ ਦੀ 5 ਅਗਸਤ ਤੋਂ ਪਹਿਲਾਂ ਹਰ ਮਹੀਨੇ ਤਕਰੀਬਨ 14 ਨੌਜਵਾਨ ਦਹਿਸ਼ਤਗਰਦ ਗਿਰੋਹਾਂ ’ਚ ਸ਼ਾਮਲ ਹੋ ਜਾਂਦੇ ਸਨ।


author

Inder Prajapati

Content Editor

Related News