ਅਗਲੇ ਸਾਲ ਤੋਂ ਸਿਰਫ ਬੀ. ਐੱਸ.-6 ਵਾਹਨ ਹੀ ਹੋਣਗੇ ਉਪਲੱਬਧ : ਜਾਵਡੇਕਰ

06/18/2019 2:50:07 AM

ਨਵੀਂ ਦਿੱਲੀ - ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਆਖਿਆ ਕਿ ਅਗਲੇ ਸਾਲ ਤੋਂ ਸਿਰਫ ਬੀ. ਐੱਸ.-6 ਵਾਹਨ ਹੀ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ ਅਜੇ ਦੇਸ਼ 'ਚ 20-22 ਫੀਸਦੀ ਪ੍ਰਦੂਸ਼ਣ ਇਨਾਂ ਵਾਹਨਾਂ ਕਾਰਨ ਹੁੰਦਾ ਹੈ।
ਉਨ੍ਹਾਂ ਨੇ ਟਵੀਟ ਕੀਤਾ, 'ਦਿੱਲੀ 'ਚ  ਬੀ. ਐੱਸ.-6 ਈਧਨ ਸ਼ੁਰੂ ਕੀਤਾ ਗਿਆ। ਅਗਲੇ ਸਾਲ ਤੋਂ ਉਪਲੱਬਧ ਹੋਣ ਵਾਲੇ ਵਾਹਨ ਬੀ. ਐੱਸ.-6 ਈਧਨ ਦੇ ਅਨੁਕੂਲ ਹੋਣਗੇ। ਪੈਰੀਫੇਰਲ ਵੇਅ ਦਾ ਸਿਰਫ ਇਕ ਛੋਟਾ ਹਿੱਸਾ ਬਣਨਾ ਰਹਿ ਗਿਆ ਹੈ ਅਤੇ ਜੋ ਬਾਈਪਾਸ 20 ਸਾਲਾ 'ਚ ਨਹੀਂ ਬਣ ਪਾਇਆ ਸੀ ਉਹ ਪੂਰਾ ਹੋ ਗਿਆ ਹੈ।
ਅੱਜ ਕਰੀਬ 60,000 ਟਰੱਕ, ਜਿਨ੍ਹਾਂ ਦਾ ਦਿੱਲੀ 'ਚ ਕੋਈ ਕੰਮ ਨਹੀਂ ਰਹਿੰਦਾ ਹੈ, ਹੁਣ ਦਿੱਲੀ 'ਚ ਐਂਟਰ ਨਹੀਂ ਕਰਦੇ। ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਸਿਰਫ ਦਿੱਲੀ 'ਚ ਹੀ ਨਹੀਂ ਹੈ ਬਲਕਿ ਦੁਨੀਆ ਦੇ ਕਈ ਹਿੱਸਿਆਂ 'ਚ ਵੀ ਹੈ। ਮੰਤਰੀ ਨੇ ਆਖਿਆ ਕਿ ਪ੍ਰਦੂਸ਼ਣ ਨਾਲ ਲੱੜਣਾ ਰੋਜ਼ ਦਾ ਕੰਮ ਹੈ ਪਰ ਦੇਸ਼ ਸੁਧਾਰ ਦੀ ਦਿਸ਼ਾ 'ਚ ਹੈ।


Khushdeep Jassi

Content Editor

Related News