ਰੂਸ-ਯੂਕ੍ਰੇਨ ਜੰਗ ਦੌਰਾਨ UN 'ਚ ਬੋਲਿਆ ਭਾਰਤ, ਸਿਰਫ਼ ਗੱਲਬਾਤ ਨਾਲ ਹੀ ਸੁਲਝ ਸਕਦੇ ਨੇ ਸਾਰੇ ਮਸਲੇ

03/01/2022 11:30:57 AM

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੇ ਯੂਕ੍ਰੇਨ ਵਿਚ ਵਿਗੜਦੀ ਸਥਿਤੀ ਉੱਤੇ ਚਿੰਤਾ ਜ਼ਾਹਰ ਕਰਦਿਆਂ ਹਿੰਸਾ ਨੂੰ ਤੁਰੰਤ ਖ਼ਤਮ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਸਾਰੇ ਮੁੱਦਿਆਂ ਨੂੰ ਸੱਚੀ, ਇਮਾਨਦਾਰੀ ਅਤੇ ਨਿਰੰਤਰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਸੋਮਵਾਰ ਨੂੰ ਯੂਕ੍ਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਹੰਗਾਮੀ ਮੀਟਿੰਗ ਵਿਚ ਦੱਸਿਆ ਕਿ ਭਾਰਤ ਯੂਕ੍ਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਸ਼ਖ਼ਸ ਨੇ ਆਪਣੇ 3 ਬੱਚਿਆਂ ਸਮੇਤ 4 ਲੋਕਾਂ ਦਾ ਕੀਤਾ ਕਤਲ, ਖੁਦ ਨੂੰ ਵੀ ਮਾਰੀ ਗੋਲੀ

ਤਿਰੁਮੂਰਤੀ ਨੇ ਕਿਹਾ, 'ਭਾਰਤ ਯੂਕ੍ਰੇਨ ਵਿਚ ਵਿਗੜਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ। ਅਸੀਂ ਹਿੰਸਾ ਨੂੰ ਤੁਰੰਤ ਬੰਦ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਉਂਦੇ ਹਾਂ।' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸ ਅਤੇ ਯੂਕ੍ਰੇਨ ਦੀ ਲੀਡਰਸ਼ਿਪ ਨਾਲ ਆਪਣੀ ਹਾਲੀਆ ਗੱਲਬਾਤ ਦੌਰਾਨ ਇਸ ਦੀ ਜ਼ੋਰਦਾਰ ਵਕਾਲਤ ਕੀਤੀ ਸੀ। ਤਿਰੁਮੂਰਤੀ ਨੇ ਕਿਹਾ, 'ਅਸੀਂ ਸੱਚੀ, ਇਮਾਨਦਾਰ ਅਤੇ ਨਿਰੰਤਰ ਗੱਲਬਾਤ ਰਾਹੀਂ ਸਾਰੇ ਮਤਭੇਦਾਂ ਨੂੰ ਸੁਲਝਾਉਣ ਲਈ ਆਪਣੇ ਸੱਦੇ ਨੂੰ ਦੁਹਰਾਉਂਦੇ ਹਾਂ।'

ਇਹ ਵੀ ਪੜ੍ਹੋ: ਪੁਤਿਨ ਨੇ ਦਿੱਤਾ ਯੂਕ੍ਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਖ਼ਤਰਨਾਕ ਫੌਜੀ

ਉਨ੍ਹਾਂ ਕਿਹਾ, 'ਭਾਰਤ ਯੂਕ੍ਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਹਨ।' ਤਿਰੁਮੂਰਤੀ ਨੇ ਤੁਰੰਤ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਭਾਰਤ ਨੇ ਸੋਮਵਾਰ ਨੂੰ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਭੇਜਣ ਦਾ ਵੀ ਫ਼ੈਸਲਾ ਕੀਤਾ। ਨਾਲ ਹੀ, ਭਾਰਤੀ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਕਰਨ ਵਾਲੇ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: ਰੂਸ ਦੇ ਹਮਲੇ ਦਰਮਿਆਨ ਬੋਰਿਸ ਜਾਨਸਨ ਦੀ ਯੂਕ੍ਰੇਨ ਦੇ ਨਾਗਰਿਕਾਂ ਲਈ ਵੱਡੀ ਪੇਸ਼ਕਸ਼

ਇਸ ਦੌਰਾਨ ਯੂਕ੍ਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਤਿਰੁਮੂਰਤੀ ਨੇ ਯੂਕ੍ਰੇਨ 'ਚ ਪੈਦਾ ਹੋਈ ਗੰਭੀਰ ਮਨੁੱਖੀ ਸਥਿਤੀ ਦਾ ਮੁੱਦਾ ਚੁੱਕਿਆ। ਤਿਰੁਮੂਰਤੀ ਨੇ ਕਿਹਾ, 'ਯੂਕ੍ਰੇਨ ਵਿਚ ਇਕ ਗੰਭੀਰ ਮਨੁੱਖੀ ਸਥਿਤੀ ਪੈਦਾ ਹੋ ਗਈ ਹੈ। ਸੰਘਰਸ਼ ਦੇ ਅਜਿਹੇ ਸਮੇਂ ਵਿਚ, ਭਾਰਤ ਆਪਣੇ ਨਾਗਰਿਕਾਂ, ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਮਨੁੱਖੀ ਸਹਾਇਤਾ ਦੇ ਮੂਲ ਸਿਧਾਂਤਾਂ ਦਾ ਪੂਰਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।' ਇਸ ਤੋਂ ਪਹਿਲਾਂ, ਭਾਰਤ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ "ਐਮਰਜੈਂਸੀ ਵਿਸ਼ੇਸ਼ ਸੈਸ਼ਨ" ਬੁਲਾਉਣ ਲਈ ਸੁਰੱਖਿਆ ਪ੍ਰੀਸ਼ਦ ਵਿਚ ਹੋਈ ਵੋਟਿੰਗ ਵਿਚ ਹਿੱਸਾ ਨਹੀਂ ਲਿਆ ਸੀ।

ਇਹ ਵੀ ਪੜ੍ਹੋ: ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News