ਸਰਕਾਰ ਦਾ ਹੁਕਮ, ਦਿੱਲੀ ਦੇ 14 ਨਿੱਜੀ ਹਸਪਤਾਲਾਂ ''ਚ ਹੋਵੇਗਾ ਸਿਰਫ ਕੋਰੋਨਾ ਮਰੀਜ਼ਾਂ ਦਾ ਇਲਾਜ

Tuesday, Apr 13, 2021 - 03:43 AM (IST)

ਸਰਕਾਰ ਦਾ ਹੁਕਮ, ਦਿੱਲੀ ਦੇ 14 ਨਿੱਜੀ ਹਸਪਤਾਲਾਂ ''ਚ ਹੋਵੇਗਾ ਸਿਰਫ ਕੋਰੋਨਾ ਮਰੀਜ਼ਾਂ ਦਾ ਇਲਾਜ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਮਾਮਲਿਆਂ ਦੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ 14 ਵੱਡੇ ਨਿੱਜੀ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਕੋਵਿਡ ਦੇਖਭਾਲ ਕੇਂਦਰ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਰਾਜਧਾਨੀ ਵਿੱਚ ਕੋਵਿਡ-19 ਹਾਲਤ ਦੇ ਮੱਦੇਨਜ਼ਰ ਇੱਕ ਐਮਰਜੈਂਸੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਇਸ ਦੇ ਕੁੱਝ ਘੰਟਿਆਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ- ਭਾਰਤ ਨੇ ਬ੍ਰਾਜ਼ੀਲ ਨੂੰ ਪਿੱਛੇ ਛੱਡਿਆ, ਦੁਨੀਆ 'ਚ ਕੋਰੋਨਾ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਪਹੁੰਚਿਆ

ਇਨ੍ਹਾਂ ਹਸਪਤਾਲਾਂ ਨੂੰ ਐਲਾਨ ਕੀਤਾ ਕੋਵਿਡ ਹਸਪਤਾਲ
ਦਿੱਲੀ ਸਰਕਾਰ ਨੇ ਜਿਨ੍ਹਾਂ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਕੋਵਿਡ ਹਸਪਤਾਲ ਦੇ ਰੂਪ ਵਿੱਚ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਇੰਦਰਪ੍ਰਸਥ ਅਪੋਲੋ ਹਸਪਤਾਲ, ਸਰ ਗੰਗਾ ਰਾਮ ਹਸਪਤਾਲ, ਹੋਲੀ ਫੈਮਿਲੀ, ਮਹਾਰਾਜਾ ਅਗਰਸੇਨ, ਮੈਕਸ ਸ਼ਾਲੀਮਾਰ ਬਾਗ, ਫੋਰਟਿਸ ਸ਼ਾਲੀਮਾਰ ਬਾਗ, ਮੈਕਸ ਸਾਕੇਤ, ਵੈਂਕੇਟੇਸ਼ਵਰ, ਸ਼੍ਰੀ ਬਾਲਾਜੀ ਐਕਸ਼ਨ, ਜੈਪੁਰ ਗੋਲਡਨ, ਮਾਤਾ ਚਾਨਨ ਦੇਵੀ, ਪੁਸ਼ਪਾਵਤੀ ਸਿੰਗਾਨਿਆ, ਮਨਿਪਾਲ ਅਤੇ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ ਸ਼ਾਮਲ ਹਨ।

ਇਹ ਵੀ ਪੜ੍ਹੋ- 'ਅੱਤਵਾਦ ਨੂੰ ਰੋਕਣ ਲਈ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨਾ ਚਾਹੀਦੈ'

ਗੈਰ ਕੋਰੋਨਾ ਮਰੀਜ਼ਾਂ ਨੂੰ ਭਰਤੀ ਨਹੀਂ ਕਰ ਸਕਣਗੇ ਹਸਪਤਾਲ
ਦਿੱਲੀ ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਅਗਲੇ ਹੁਕਮ ਤੱਕ ਇਹ ਹਸਪਤਾਲ ਕਿਸੇ ਵੀ ਗੈਰ ਕੋਰੋਨਾ ਮਰੀਜ਼ ਨੂੰ ਭਰਤੀ ਨਹੀਂ ਕਰ ਸਕਣਗੇ। ਦਿੱਲੀ ਸਰਕਾਰ ਵੱਲੋਂ ਜਾਰੀ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਦਿਨਾਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਮਰੀਜ਼ਾਂ ਲਈ ਬਿਸਤਰਿਆਂ ਦੀ ਸਮਰੱਥਾ ਵਧਾਉਣ ਨੂੰ ਲੈ ਕੇ 14 ਨਿੱਜੀ ਹਸਪਤਾਲਾਂ ਨੂੰ ਪੂਰਨ ਕੋਵਿਡ ਹਸਪਤਾਲ ਦੇ ਰੂਪ ਵਿੱਚ ਐਲਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਰਦੇਸ਼ਤ ਕੀਤਾ ਜਾਂਦਾ ਹੈ ਕਿ ਅਗਲੇ ਹੁਕਮ ਤੱਕ ਗੈਰ-ਕੋਵਿਡ ਦਵਾਈ ਨੂੰ ਸਵੀਕਾਰ ਨਹੀਂ ਕੀਤਾ ਜਾਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News