ਪੰਜਾਬ ''ਚ 70,725 ਟਨ ਅਨਾਜ ''ਚੋਂ ਸਿਰਫ 1 ਫੀਸਦੀ ਹੀ ਵੰਡਿਆ : ਪਾਸਵਾਨ

05/08/2020 1:31:19 AM

ਨਵੀਂ ਦਿੱਲੀ— ਪੰਜਾਬ 'ਚ ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਜਾਰੀ ਹੈ। ਹਾਲਾਂਕਿ ਆਰਥਿਕ ਮੰਦੀ ਨੂੰ ਦੇਖਦੇ ਹੋਏ ਰਿਆਇਤ ਦਿੱਤੀ ਗਈ ਹੈ। ਇਸ ਦੇ ਨਾਲ ਪੰਜਾਬ ਸਰਕਾਰ ਨੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਵੀ ਕਰ ਰਹੀ ਹੈ ਪਰ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਸੂਬੇ 'ਚ ਅਨਾਜ ਦੀ ਵੰਡ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਨੇ ਟਵੀਟ ਕਰ ਲਿਖਿਆ ਕਿ ਕੇਂਦਰ ਵਲੋਂ ਪੰਜਾਬ ਨੂੰ ਅਪ੍ਰੈਲ ਦੇ ਲਈ ਅਲਾਟ ਕੀਤਾ ਗਿਆ 70,725 ਟਨਾਜ 'ਚ ਸਿਰਫ 1 ਫੀਸਦੀ ਹੀ (688 ਟਨ) 1.38 ਲੱਖ ਲੋਕਾਂ 'ਚ ਵੰਡਿਆ ਗਿਆ। ਪਾਸਵਾਨ ਨੇ ਕੈਪਨ ਤੋਂ ਇਸ ਮਾਮਲੇ 'ਚ ਤੇਜ਼ੀ ਲਿਆਉਣ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਹਿੱਸਿਆਂ 'ਚ ਰਾਸ਼ਨ ਨਾ ਪਹੁੰਚਣ 'ਤੇ ਲੋਕਾਂ ਵਲੋਂ ਰੋਸ ਵੀ ਜਾਹਿਰ ਕੀਤਾ ਜਾ ਰਿਹਾ ਹੈ।


Gurdeep Singh

Content Editor

Related News