ਕੁਲਗਾਮ ਮੁਕਾਬਲੇ ’ਚ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਕੀਤਾ ਢੇਰ

Saturday, Nov 20, 2021 - 05:01 PM (IST)

ਕੁਲਗਾਮ ਮੁਕਾਬਲੇ ’ਚ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਕੀਤਾ ਢੇਰ

ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਜਾਰੀ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਕੁਲਗਾਮ ਦੇ ਅਸ਼ਮੁਜੀ ਪਿੰਡ ’ਚ ਸ਼ਨੀਵਾਰ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੁਰੱਖਿਆ ਫ਼ੋਰਾਸਂ ਦੀ ਇਕ ਸਾਂਝੀ ਟੀਮ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਇਲਾਕੇ ’ਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।

ਪੁਲਸ ਅਧਿਕਾਰੀ ਨੇ ਕਿਹਾ,‘‘ਮੁਕਾਬਲੇ ’ਚ ਹੁਣ ਤੱਕ ਇਕ ਅੱਤਵਾਦੀ ਮਾਰਿਆ ਗਿਆ ਹੈ। ਮੁਹਿੰਮ ਜਾਰੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਕ ਹੋਰ ਅੱਤਵਾਦੀ ਲੁਕਿਆ ਹੋਇਆ ਹੈ।’’ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਲਗਾਮ ਜ਼ਿਲ੍ਹੇ ’ਚ ਪਿਛਲੇ 3 ਦਿਨਾਂ ’ਚ ਅੱਤਵਾਦੀਆਂ ਨਾਲ ਸੁਰੱਖਿਆ ਫ਼ੋਰਸਾਂ ਦਾ ਇਹ ਤੀਜਾ ਮੁਕਾਬਲਾ ਹੈ। ਕੁਲਗਾਮ ਜ਼ਿਲ੍ਹੇ ਦੇ ਪੋਮਬਈ ਅਤੇ ਗੋਪਾਲਪੋਰਾ ’ਚ 17 ਨਵੰਬਰ ਨੂੰ 2 ਵੱਖ-ਵੱਖ ਮੁਕਾਬਲਿਆਂ ’ਚ 2 ਸੀਨੀਅਰ ਸਥਾਨਕ ਕਮਾਂਡਰਾਂ ਸਮੇਤ 5 ਅੱਤਵਾਦੀ ਮਾਰੇ ਗਏ ਸਨ। 


author

DIsha

Content Editor

Related News