ਜ਼ਹਿਰੀਲਾ ਭੋਜਨ ਖਾਣ ਨਾਲ ਇਕ ਵਿਦਿਆਰਥਣ ਦੀ ਮੌਤ, 35 ਤੋਂ ਵੱਧ ਕੁੜੀਆਂ ਬੀਮਾਰ
Friday, Jan 17, 2025 - 08:52 PM (IST)
ਬੀਜਾਪੁਰ, (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਮਾਤਾ ਰੁਕਮਣੀ ਧਨੋਰਾ ਬਾਲਿਕਾ ਆਸ਼ਰਮ ’ਚ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ 35 ਕੁੜੀਆਂ ਬੀਮਾਰ ਹੋ ਗਈਆਂ, ਜਿਨ੍ਹਾਂ ’ਚੋਂ ਇਕ ਵਿਦਿਆਰਥਣ ਦੀ ਮੌਤ ਹੋ ਗਈ। 4 ਕੁੜੀਆਂ ਨੂੰ ਆਈ. ਸੀ. ਯੂ. ’ਚ ਦਾਖਲ ਕਰਵਾਇਆ ਗਿਆ ਹੈ।
ਬੀਜਾਪੁਰ ਦੇ ਮੁੱਖ ਮੈਡੀਕਲ ਅਫਸਰ ਡਾ. ਬੀ. ਆਰ. ਪੁਜਾਰੀ ਨੇ ਕਿਹਾ ਕਿ ਕੁੜੀਆਂ ਨੂੰ ਸੋਮਵਾਰ ਰਾਤ ਭੋਜਨ ਖਾਣ ਤੋਂ ਬਾਅਦ ਉਲਟੀਆਂ ਆਉਣ ਲੱਗ ਪਈਆਂ ਤੇ ਦਸਤ ਲੱਗ ਗਏ।
ਤੁਰੰਤ ਇਕ ਮੈਡੀਕਲ ਟੀਮ ਮੌਕੇ ’ਤੇ ਭੇਜੀ ਗਈ ਜਿੱਥੋਂ 27 ਕੁੜੀਆਂ ਨੂੰ ਬੀਜਾਪੁਰ ਦੇ ਜ਼ਿਲਾ ਹਸਪਤਾਲ ਲਿਆਂਦਾ ਗਿਆ। ਭੋਜਨ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ।